ਕੱਲ ਤੱਕ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਕਹੇ ਜਾਂ ਵਾਲੇ ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ ਹੁਣ ਸਭ ਤੋਂ ਜਿਆਦਾ ਅਮੀਰ ਨਹੀਂ ਰਹੇ, ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ ਨੂੰ ਪਸ਼ਾੜ ਉਨ੍ਹਾਂ ਦੀ ਜਗਾਹ ‘ਟੈਸਲਾ ਇੰਕ ਅਤੇ ਸਪੇਸ ਐਕਸ ਦੇ ਸੀ.ਈ.ਓ. ਐਲਨ ਮਸਕ’ ਨੇ ਲੈ ਲਈ ਹੈ ਅਤੇ ਐਲਨ ਮਸਕ ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਵੀਰਵਾਰ ਨੂੰ ਟੈਸਲਾ ਦੇ ਸ਼ੇਅਰ ’ਚ 4.8 ਫੀਸਦੀ ਦਾ ਊਸ਼ਾਲ ਆਇਆ ਅਤੇ ਐਲਨ ਮਸਕ AMAZON ਦੇ ਫਾਊਂਡਰ ਜੈੱਫ ਬੇਜੋਸ ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਸਕ ਦੀ ਨੈੱਟਵਰਥ ਵਰੀਵਾਰ ਨੂੰ 188.5 ਅਰਬ ਡਾਲਰ ਪਹੁੰਚ ਗਈ ਜੋ ਬੇਜੋਸ ਤੋਂ 1.5 ਅਰਬ ਡਾਲਰ ਜ਼ਿਆਦਾ ਹੈ। MAZON ਦੇ ਫਾਊਂਡਰ ਜੈੱਫ ਬੇਜੋਸ ਅਕਤੂਬਰ 2017 ਤੋਂ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੀ ਕੁਰਸੀ ’ਤੇ ਵਿਰਾਜਮਾਨ ਸਨ।
ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ’ਚ ਜਨਮੇ ਅਤੇ ਪੇਸ਼ੇ ਵਜੋਂ ਇੰਜੀਨੀਅਰ 49 ਸਾਲ ਦੇ ਐਲਨ ਮਸਕ ਸਪੇਸਐਕਸ ਦੇ ਵੀ CEO ਹਨ। ਪ੍ਰਾਈਵੇਟ ਸਪੇਸ ਰੇਸ ’ਚ ਉਨ੍ਹਾਂ ਦਾ ਬੇਜੋਸ ਦੀ ਕੰਪਨੀ ਬਲੂ ਆਰੀਜਿਨ LLC ਨਾਲ ਮੁਕਾਬਲਾ ਹੈ। ਕੋਰੋਨਾ ਵਾਇਰਸ ਕਾਰਣ ਇਕਨਾਮਿਕ ਸਲੋਡਾਊਨ ਦੇ ਬਾਵਜੂਦ ਪਿਛਲੇ 12 ਮਹੀਨਿਆਂ ’ਚ ਐਲਨ ਮਸਕ ਦੀ ਨੈੱਟਵਰਥ 150 ਅਰਬ ਡਾਲਰ ਵਧੀ ਹੈ।
ਇਸ ਦਾ ਕਾਰਣ ਇਹ ਹੈ ਕਿ ਦੁਨੀਆ ਦੀ ਸਭ ਤੋਂ ਕੀਮਤੀ ਆਟੋ ਕੰਪਨੀ ਟੈਸਲਾ ਦੇ ਸ਼ੇਅਰਾਂ ’ਚ ਬੇਮਿਸਾਲ ਤੇਜ਼ੀ ਆਈ ਹੈ। ਲਗਾਤਾਰ ਲਾਭ ਅਤੇ ਵੱਕਾਰੀ ਐੱਸ.ਐਂਡ.ਪੀ. 500 ਇੰਡੈਕਸ ’ਚ ਸ਼ਾਮਲ ਹੋਣ ਨਾਲ ਪਿਛਲੇ ਸਾਲ ਕੰਪਨੀ ਦੇ ਸ਼ੇਅਰਾਂ ’ਚ 743 ਫੀਸਦੀ ਵਾਧਾ ਹੋਇਆ।
ਵੀਰਵਾਰ ਨੂੰ, ‘ਟੇਸਲਾ ਮਾਲਕਾਂ ਦੇ ਸਿਲੀਕਾਨ ਵੈਲੀ’ ਨਾਮਕ ਇੱਕ ਟਵਿੱਟਰ ਅਕਾਉਂਟ ਨੇ 49 ਸਾਲ ਪੁਰਾਣੇ ਕਾਰੋਬਾਰੀ ਮੈਗਨੀਟ ਨੂੰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਦੀ ਖਬਰ ਸਾਂਝੀ ਕੀਤੀ ਅਤੇ ਮਸਕ ਨੇ ਖ਼ੁਦ ਇਸ ਦਾ ਜਵਾਬ ਦਿੱਤਾ , ਕਿ ਮੈਂ ਹੁਣ ਕੰਮ ‘ਤੇ ਵਾਪਿਸ ਆ ਚੁੱਕਿਆ ਹਾਂ।
AMAZON ਦੇ founder Jef Bijos ਹੁਣ ਨਹੀਂ ਰਹੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ

Related tags :
Comment here