ElectionsFarmer NewsIndian PoliticsLudhiana NewsNationNewsPunjab newsWorldWorld Politics

ਸੁਰਖੀਆਂ ਬਟੋਰ ਗਿਆ ਮੋਦੀ ਸਰਕਾਰ ਦੇ 3 ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਕੱਲ ਦਾ ਟਰੈਕਟਰ ਮਾਰਚ

KIsan Tractor March

ਮੋਦੀ ਸਰਕਾਰ ਦੇ 3 ਖੇਤੀ ਕਾਨੂੰਨਾਂ ਖਿਲਾਫ ਸੁਰਖੀਆਂ ਬਟੋਰ ਗਿਆ ਕਿਸਾਨਾਂ ਦਾ ਕੱਲ ਦਾ ਟਰੈਕਟਰ ਮਾਰਚ : ਸੁਰੱਖਿਅਤ ਨਿਯਮਾਂ ਵਿਚਕਾਰ ਹਜ਼ਾਰਾਂ ਕਿਸਾਨ ਵਲੋਂ Singhu Tikti ਅਤੇ Gajipur ਬਾਰਡਰਾਂ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਵੀਰਵਾਰ ਨੂੰ ਟਰੈਕਟਰ ਰੈਲੀ ਕੱਢ ਮੋਦੀ ਸਰਕਾਰ ਨੂੰ ਦਿਖਾਈ ਅਸਲ ਤਾਕਤ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾ) ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾ ਨੇ ਦੱਸਿਆ ਕਿ ਕਿਸਾਨ ਮਾਰਚ ਵਿੱਚ 3500 ਤੋਂ ਵੱਧ ਟਰੈਕਟਰਾਂ, ਟਰਾਲੀਆਂ ਨੇ ਭਾਗ ਲੈ ਕੇ ਇਕ ਵੱਡਾ ਪ੍ਰਦਰਸ਼ਨ ਕੀਤਾ, ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਇਹ 26 ਜਨਵਰੀ ਨੂੰ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰਾਸ਼ਟਰੀ ਰਾਜਧਾਨੀ ਲਈ ਆਉਣ ਵਾਲੇ ਟਰੈਕਟਰਾਂ ਦੀ ਪ੍ਰਸਤਾਵਿਤ ਪਰੇਡ ਤੋਂ ਪਹਿਲਾਂ ਇਹ “ਰਿਹਰਸਲ” ਵਾਂਗ ਹੈ।
ਕੱਲ Tikri ਬਾਰਡਰ ਤੋਂ ਹਜ਼ਾਰਾਂ ਟਰੈਕਟਰਾਂ ਦਾ ਕਾਫ਼ਲਾ Singhu ਬਾਰਡਰ ਜਾਣ ਲਈ ਰਵਾਨਾ ਹੋਇਆ, ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਗੁਰਦੀਪ ਸਿੰਘ ਰਾਮਪੁਰਾ ਅਤੇ ਮਨਜੀਤ ਸਿੰਘ ਧਨੇਰ ਨੇ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ 26 ਜਨਵਰੀ ਦੀ ਗਣਤੰਤਰ ਪਰੇਡ ਦੇ ਬਰਾਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਇਸੇ ਦਿਨ ਦੀ ਪ੍ਰਸਤਾਵਿਤ Tractor Prade ਦੀ ਤਿਆਰੀ ਲਈ ਕੱਲ ਦੀ ਇਹ ਰਿਹਰਸਲ ਪਰੇਡ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਤੇ ਉਹ ਕਿਸੇ ਵੀ ਸੂਰਤ ਵਿੱਚ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਬਾਕੀ ਮੰਗਾਂ ਦੀ ਪੂਰਤੀ ਤੋਂ ਪਹਿਲਾਂ ਵਾਪਸ ਜਾਣ ਲਈ ਤਿਆਰ ਨਹੀਂ ਹਨ।

Comment here

Verified by MonsterInsights