ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ Punjab Govt ਦੇ ਗ੍ਰਹਿ ਸਕੱਤਰ Anurag Agarwal ਨੇ DGP Punjab ਦੀ ਸਿਫਾਰਿਸ਼ ‘ਤੇ ਤਤਕਾਲੀ DSP ਅਤੇ ਮੌਜੂਦਾ SP Baljit Singh Sidhu ਨੂੰ ਮੁਅੱਤਲ ਕਰ ਦਿੱਤਾ ਹੈ ਜਦਕਿ ਮੌਜੂਦਾ ADCP ਲੁਧਿਆਣਾ Paramjit Singh Pannu ਨੂੰ ਵੀ Suspend ਕਰ ਦਿੱਤਾ ਗਿਆ ਹੈ | ਇੰਨਾਂ ਦੋਨਾਂ ਦਾ 2015 ਵਿੱਚ ਵਾਪਰੇ Golikaand ਵਿੱਚ ਅਹਿਮ ਕਿਰਦਾਰ ਸੀ ਅਤੇ ਦੋਵਾਂ ਖਿਲਾਫ਼ SIT Faridkot Court ‘ਚ ਚਲਾਨ ਪੇਸ਼ ਕਰ ਚੁੱਕੀ ਹੈ| ਜਾਰੀ ਹੁਕਮਾਂ ਅਨੁਸਾਰ ਦੋਨਾਂ ਹੀ ਪੁਲਸ ਅਧਿਕਾਰੀਆਂ ਦਾ ਹੈੱਡਕੁਆਰਟਰ DGP Office ਚੰਡੀਗੜ੍ਹ ਬਣਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ Highcourt ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ Punjab Police ਨੂੰ ਸੌਪਦਿਆਂ ਆਦੇਸ਼ ਦਿੱਤੇ ਸਨ ਕਿ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੇ ਚੇਅਰਮੈਨ DIG Ranbir Singh Khatra ਨੂੰ ਇਸ ਵਿਚੋਂ ਬਾਹਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਥਾਂ ਕਿਸੇ ਹੋਰ ਸਮਰੱਥ ਅਧਿਕਾਰੀ ਨੂੰ ਲਿਆਂਦਾ ਜਾਵੇ ।
ਸੂਤਰਾਂ ਅਨੁਸਾਰ ਇਹ ਅਧਿਕਾਰੀ ਲੁਧਿਆਣਾ ਰੇਂਜ ਦੇ ਤਤਕਾਲੀ IG Paramraj Singh Umranangal ਨਾਲ ਉੱਥੇ ਮੌਜੂਦ ਸੀ,ਇੰਨਾਂ ਦੋਵਾਂ ਨੂੰ ਕੋਈ ਲਿਖਿਤ ਨਿਰਦੇਸ਼ ਨਹੀਂ ਦਿੱਤੇ ਗਏ ਸਨ, ਪਰ ਇੰਨਾਂ ਦੀ ਮੌਜੂਦਗੀ ਨੂੰ ਲੈ ਕੇ SIT ਵੱਲੋਂ ਵੱਡੇ ਸਵਾਲ ਚੁੱਕੇ ਗਏ ਸਨ, ਇਸ ਤੋਂ ਇਲਾਵਾ ਉਸ ਵੇਲੇ ਦੇ ਤਤਕਾਲੀ DSP Baljit Singh Sidhu ‘ਤੇ ਇਲਜ਼ਾਮ ਹੈ ਕਿ ਉਸ ਨੇ ਪ੍ਰਦਰਸ਼ਨ ਵਾਲੀ ਥਾਂ ਦੀ CCTV Footage ਨਾਲ ਛੇੜਖਾਨੀ ਕੀਤੀ ਸੀ।
SIT ਨੇ ਦੋਵਾਂ ਪੁਲਿਸ ਅਧਿਕਾਰੀਆਂ ਖਿਲਾਫ਼ ਇਰਾਦ-ਏ-ਕਤਲ ਦੀਆਂ ਗੰਭੀਰ ਧਾਰਾਵਾਂ ਵਿੱਚ FIR ਦਰਜ ਕੀਤੀ ਸੀ ,ਇੰਨਾਂ ਦੇ ਖਿਲਾਫ਼ Charge Sheet ਵੀ ਦਾਖ਼ਲ ਕੀਤੀ ਗਈ ,ਇਸ ਕੇਸ ਦੇ ਅਧਾਰ ‘ਤੇ DGP ਪੰਜਾਬ ਨੇ ਗ੍ਰਹਿ ਸਕੱਤਰ ਨੂੰ DSP Baljit Singh Sidhu ਅਤੇ Paramjit ਸਿੰਘ Pannu ਖਿਲਾਫ਼ ਕਾਰਵਾਈ ਦੀ ਸਿਫਾਰਸ਼ ਕੀਤੀ ਸੀ
ਕੋਟਕਪੂਰਾ ਗੋਲੀਕਾਂਡ ਅਤੇ ਬੇਅਦਬੀ ਮਾਮਲੇ ’ਚ ਨਾਮਜ਼ਦ ਵੱਡੇ ਪੁਲਿਸ ਅਧਿਕਾਰੀ ਕੀਤੇ ਗਏ ਮੁਅੱਤਲ
Related tags :
Comment here