Crime newsEconomic CrisisEducationElectionsEntertainmentFarmer NewsIndian PoliticsNationNewsPunjab newsWorldWorld Politics

America Congress ਨੇ ਰਾਸ਼ਟਰਪਤੀ ਚੋਣਾਂ ਦੇ Ellectrol ਕਾਲਜ ਦੇ ਨਤੀਜਿਆਂ ਨੂੰ ਸਵੀਕਾਰਦਿਆਂ Joe Biden ਅਤੇ Kamala Harris ਦੀ ਜਿੱਤ ‘ਤੇ ਲਾਈ ਮੋਹਰ

Joe Biden & Kamala Harris

America Congress ਨੇ ਬੀਤੇ ਦਿਨੀਂ America ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ Ellectrol ਕਾਲਜ ਦੇ ਨਤੀਜਿਆਂ ਨੂੰ ਸਵੀਕਾਰਦਿਆਂ Joe Biden ਅਤੇ Kamala Harris ਦੀ ਜਿੱਤ ‘ਤੇ ਮੋਹਰ ਲਾ ਦਿੱਤੀ ਹੈ। ਅਮਰੀਕੀ ਸੰਸਦ ਨੇ Joe Biden ਨੂੰ ਅਗਲਾ ਰਾਸ਼ਟਰਪਤੀ ਅਤੇ Kamala Harris ਨੂੰ America ਦੀ ਉੱਪ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ ਨਤੀਜਿਆਂ ਮੁਤਾਬਕ Joe Biden ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ 538 ਇਲੈਕਟਰੋਲ ਵੋਟ ‘ਚੋਂ 306 ਵੋਟਾਂ ਮਿਲੀਆਂ ਹਨ ,ਜਦਕਿ Donald Trump ਨੂੰ 232 ਇਲੈਕਟਰੋਲ ਵੋਟਾਂ ਮਿਲੀਆਂ ਸਨ। ਕਿਸੇ ਵੀ ਉਮੀਦਵਾਰ ਨੂੰ ਜਿੱਤਣ ਲਈ ਘੱਟੋ-ਘੱਟ 270 ਇਲੈਕਟਰੋਲ ਵੋਟਾਂ ਦੀ ਲੋੜ ਹੁੰਦੀ ਹੈ। ਹੁਣ 20 January ਨੂੰ Joe Biden ਦੇਸ਼ ਦੇ 46ਵੇਂ President ਦੇ ਤੌਰ ‘ਤੇ ਸਹੁੰ ਚੁੱਕਣਗੇ।
ਅਮਰੀਕੀ ਕਾਂਗਰਸ ਵੱਲੋਂ Joe Biden ਦੇ ਰਾਸ਼ਟਰਪਤੀ ਚੁਣੇ ਜਾਣ ‘ਤੇ ਸੰਵਿਧਾਨਿਕ ਮੋਹਰ ਲਗਾਉਣ ਮਗਰੋਂ Donald Trump ਨੇ ਇਕ ਬਿਆਨ ਜਾਰੀ ਕਰਕੇ ਆਪਣੀ ਹਾਰ ਮੰਨ ਲਈ ਹੈ। ਉਹਨਾਂ ਨੇ ਕਿਹਾ ਕਿ 20 ਜਨਵਰੀ ਨੂੰ Joe Biden ਨੂੰ ਸੱਤਾ ਦਾ ਵਿਵਸਥਿਤ ਟਰਾਂਸਫਰ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੈ ਜਦੋਂ Donald Trump ਨੇ ਆਪਣੀ ਹਾਰ ਸਵੀਕਾਰ ਕੀਤੀ ਹੈ। ਹੁਣ ਤੱਕ ਉਹ ਚੋਣਾਂ ਵਿਚ ਘਪਲੇਬਾਜ਼ੀ ਦਾ ਦੋਸ਼ ਲਗਾਉਂਦੇ ਹੋਏ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕਰ ਰਹੇ ਸਨ।
ਜਿਕਰਯੋਗ ਹੀ ਕਿ ਇਸ ਤੋਂ ਪਹਿਲਾਂ America ਦੇ ਜਾਰਜੀਆ ਵਿਚ ਚੋਣਾਂ ਵਿਚ ਧਾਂਧਲੀ ਦੇ ਦੋਸ਼ਾਂ ਦੇ ਬਾਅਦ Donald Trump ਦੇ ਸਮਰਥਕਾਂ ਨੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਨ੍ਹਾਂ ਸਮਰਥਕਾਂ ਨੇ ਵੋਟਾਂ ਦੀ ਗਿਣਤੀ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਕੈਪਿਟਲ ਭਵਨ ਵਿਚ ਵੜਣ ਦੀ ਕੋਸ਼ਿਸ਼ ਕੀਤੀ। ਇਸ ਹਿੰਸਾ ਵਿਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਿਤੀ ਖ਼ਰਾਬ ਹੁੰਦੇ ਵੇਖ Washington DC ਵਿਚ 15 ਦਿਨ ਲਈ Emergency ਐਲਾਨ ਕਰ ਦਿੱਤੀ ਗਈ ਹੈ।

Comment here

Verified by MonsterInsights