bollywoodCrime newsElectionsFarmer NewsIndian PoliticsLaw and OrderLudhiana NewsNationNewsPunjab news

ਮੁਸ਼ਕਿਲਾਂ ‘ਚ ਘਿਰੇ Bollywood ਅਭਿਨੇਤਾ Sonu Sood : ਹੋਈ FIR

Sonu Sood

Covid-19 ਦੌਰਾਨ ਲੋਕਾਂ ਲਈ ਮਸੀਹਾ ਬਣ ਕੇ ਉੱਭਰੇ ਅਭਿਨੇਤਾ Sonu Sood ਹੂਣ ਖੁਦ ਮੁਸ਼ਕਿਲ ‘ਚ ਘਿਰ ਗਏ ਹਨ, ਦਰਅਸਲ ਅਭਿਨੇਤਾ Sonu Sood ਦੀਆਂ ਮੁਸ਼ਕਿਲਾਂ ਇਸ ਲਈ ਵਧ ਗਈਆਂ ਹਨ ਕਿ ਅਭਿਨੇਤਾ Sonu Sood ‘ਤੇ ਮੁੰਬਈ ਦੀ ਨਾਗਰਿਕ ਸੰਸਥਾ BMC ਨੇ Mumbai ਦੇ Juhu ਦੀ ਰਿਹਾਇਸ਼ੀ ਇਮਾਰਤ ਨੂੰ ਗੈਰਕਨੂੰਨੀ ਤਰੀਕੇ ਨਾਲ ਇੱਕ ਹੋਟਲ ‘ਚ ਤਬਦੀਲ ਕਰਨ ਦਾ ਦੋਸ਼ ਲਗਾਇਆ ਹੈ ਅਭਿਨੇਤਾ Sonu Sood ਖਿਲਾਫ ਇਕ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
ਜ਼ਿਕਰਯੋਗ ਹੈ ਕਿ ਅਭਿਨੇਤਾ Sonu Sood ਖ਼ਿਲਾਫ਼ ਦਰਜ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਅਭਿਨੇਤਾ Sonu Sood ਨੇ ਰਿਹਾਇਸ਼ੀ ਇਮਾਰਤ ਨੂੰ ਹੋਟਲ ’ਚ ਤਬਦੀਲ ਕਰਨ ਤੋਂ ਪਹਿਲਾਂ ਕੋਈ ਮਨਜ਼ੂਰੀ ਨਹੀਂ ਲਈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਅਭਿਨੇਤਾ Sonu Sood ਨੂੰ BMC ਵਲੋਂ ਨੋਟਿਸ ਭੇਜਿਆ ਗਿਆ ਸੀ ਪਰ ਉਸ ਨੂੰ ਨਜ਼ਰਅੰਦਾਜ਼ ਕਰ ਇਮਾਰਤ ਦਾ ਨਿਰਮਾਣ ਜਾਰੀ ਰੱਖਿਆ।
ਅਭਿਨੇਤਾ Sonu Sood ਨੂੰ ਪਹਿਲਾ ਨੋਟਿਸ ਪਿਛਲੇ ਸਾਲ 27 ਅਕਤੂਬਰ ਨੂੰ ਦਿੱਤਾ ਗਿਆ ਸੀ। ਉਸ ਸਮੇਂ ਸੂਦ ਨੂੰ ਇਕ ਮਹੀਨੇ ਅੰਦਰ ਜਵਾਬ ਦੇਣ ਨੂੰ ਕਿਹਾ ਗਿਆ ਸੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਇਸੇ ਸਾਲ 4 ਜਨਵਰੀ ਨੂੰ ਦੁਬਾਰਾ BMC ਵਲੋਂ ਉਸੇ ਇਮਾਰਤ ਦਾ ਜਾਇਜਾ ਲਿਆ ਗਿਆ। ਅਧਿਕਾਰੀਆਂ ਮੁਤਾਬਕ ਅਭਿਨੇਤਾ Sonu Sood ਨੇ ਹੋਰ ਜ਼ਿਆਦਾ ਗੈਰ ਕਾਨੂੰਨੀ ਨਿਰਮਾਣ ਕਰਵਾ ਲਿਆ ਅਤੇ ਨੋਟਿਸ ਦਾ ਜਵਾਬ ਦੇਣਾ ਫਿਰ ਵੀ ਜ਼ਰੂਰੀ ਨਹੀਂ ਸਮਝਿਆ।
FIR ਦਰਜ ਹੋਣ ਤੋਂ ਬਾਅਦ ਇਕ BJP ਨੇਤਾ ਨੇ ਸ਼ਿਕਾਇਤ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਦੋਸ਼ ਲਾਇਆ ਕਿ BMC ਅਤੇ ਮਹਾਰਾਸ਼ਟਰ ਸਰਕਾਰ Kangna Ranaut ਤੋਂ ਬਾਅਦ ਅਭਿਨੇਤਾ Sonu Sood ਨੂੰ ਨਿਸ਼ਾਨਾ ਬਣਾ ਰਹੀ ਹੈ। ਰਾਮ ਕਦਮ ਨੇ ਕਿਹਾ ਕਿ ਅਭਿਨੇਤਾ Sonu Sood ਦਾ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਮਾਨਵਤਾਵਾਦੀ ਕੰਮ Shiv Sena ਦੀ ਅਗਵਾਈ ਵਾਲੀ ਸਰਕਾਰ ਦੇ ਨਾਲ ਚੰਗਾ ਨਹੀਂ ਚੱਲਿਆ ਅਤੇ ਇਸ ਲਈ ਉਹ ਅਭਿਨੇਤਾ Sonu ਸੂਦ ਨੂੰ ਨਿਸ਼ਾਨਾ ਬਣਾ ਰਹੇ ਹਨ।

Comment here

Verified by MonsterInsights