ਅਮਰੀਕੀ ਰਾਸ਼ਟਰਪਤੀ Donald Trump ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ Amrika ‘ਚ ਫਿਰ ਹਿੰਸਾ ਦੀ ਘਟਨਾ ਵਾਪਰੀ। ਵਾਸ਼ਿੰਗਟਨ ਸਥਿਤ ਕੈਪਿਟਲ ਹਿਲ ਵਿਚ Trump ਦੇ ਸਮਰਥਕਾਂ ਨੇ ਜ਼ਬਰਦਤ ਹੰਗਾਮਾ ਕੀਤਾ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ Trump ਸਮਰਥਕ ਹਥਿਆਰਾਂ ਨਾਲ ਕੈਪਿਟਲ ਹਿਲ ਵਿਚ ਦਾਖਲ ਹੋਏ ਅਤੇ ਉੱਥੇ ਭੰਨ-ਤੋੜ ਕੀਤੀ
Amrika ਦੇ ਜਾਰਜੀਆ ਵਿਚ ਚੋਣਾਂ ਦੌਰਾਨ ਧਾਂਧਲੀ ਦੇ ਦੋਸ਼ਾਂ ਦੇ ਬਾਅਦ ਰਾਸ਼ਟਰਪਤੀ Donald Trump ਸਮਰਥਕਾਂ ਨੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਨ੍ਹਾਂ ਸਮਰਥਕਾਂ ਨੇ ਵੋਟਾਂ ਦੀ ਗਿਣਤੀ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਕੈਪਿਟਲ ਭਵਨ ਵਿਚ ਵੜਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਹਿੰਸਾ ਭੜਕ ਉੱਠੀ ਅਤੇ ਇਸ ਹਿੰਸਾ ਵਿਚ ਹੁਣ ਤੱਕ ਇੱਕ ਔਰਤ ਸਣੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਕੈਪਿਟਲ ਹਿਲ ਵਿਚ Electrol ਕਾਲਜ ਦੀ ਪ੍ਰਕਿਰਿਆ ਚੱਲ ਰਹੀ ਸੀ, ਜਿਸ ਦੇ ਤਹਿਤ ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ ‘ਤੇ ਮੋਹਰ ਲੱਗਣ ਦੀ ਤਿਆਰੀ ਸੀ। ਇਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਟਰੰਪ ਸਮਰਥਕਾਂ ਨੇ ਵਾਸ਼ਿੰਗਟਨ ਵਿਚ ਮਾਰਚ ਕੱਢਿਆ ਅਤੇ ਕੈਪਿਟਲ ਹਿਲ ‘ਤੇ ਹੱਲਾ ਬੋਲ ਦਿੱਤਾ। ਇੱਥੇ ਟਰੰਪ ਨੂੰ ਸੱਤਾ ਵਿਚ ਬਣਾਈ ਰੱਖਣ, ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਸਥਿਤੀ ਖ਼ਰਾਬ ਹੁੰਦੇ ਵੇਖ ਵਾਸ਼ਿੰਗਟਨ ਡੀਸੀ ਵਿਚ 15 ਦਿਨ ਲਈ Emergemcy ਐਲਾਨ ਕਰ ਦਿੱਤੀ ਹੈ। ਹੁਣ ਜੋ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੱਕ ਇਹ Emergemcy ਲਾਗੂ ਰਹੇਗੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਤੋਂ ਚੋਣ ਧਾਂਧਲੀ ਦਾ ਇਲਜ਼ਾਮ ਲਗਾਇਆ ਹੈ ਅਤੇ ਇਸਦੇ ਨਾਲ ਹੀ Donald Trump ਹੁਣ ਆਪਣੇ ਸਮਰਥਕਾਂ ਦੇ ਨਾਲ ਦਬਾਅ ਬਣਾਉਣ ਵਿਚ ਜੁਟੇ ਹੋਏ ਹਨ।
Amrika ‘ਚ ਫਿਰ ਭੜਕੀ ਹਿੰਸਾ : President ਬਣੇ ਰਹਿਣ ਲਈ ਕੁਝ ਵੀ ਕਰਨ ਲਏ ਤਿਆਰ ਰਾਸ਼ਟਰਪਤੀ Donald Trump

Related tags :
Comment here