ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਲੀ ਦੇ ਸਾਰੇ ਬਾਰਡਰ ਅਤੇ KMP ਐਕਸਪ੍ਰੈਸ way ‘ਤੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਨਾਲ ਹੀ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਕਿਸਾਨਾਂ ਵੱਲੋਂ ਵੀ Tractor March ਕੱਢਿਆ ਜਾ ਰਿਹਾ ਹੈ। ਕਿਸਾਨਾਂ ਵਲੋਂ ਦਿੱਲੀ ਦੇ ਸਿੰਘੂ ਬਾਰਡਰ ਤੋਂ ਟਿਕਰੀ, ਟਿਕਰੀ ਬਾਰਡਰ ਤੋਂ ਸ਼ਾਹਜਾਪੁਰ, ਗਾਜ਼ੀਪੁਰ ਬਾਰਡਰ ਤੋਂ ਪਲਵਲ, ਪਲਵਲ ਤੋਂ ਗਾਜ਼ੀਪੁਰ ਬਾਰਡਰ ‘ਤੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਜਿੱਥੇ ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਪਹੁੰਚ ਚੁੱਕੇ ਹਨ ਅਤੇ ਕਿਸਾਨ ਮਹਿਲਾਵਾਂ ਵੀ ਦਿੱਲੀ ਬਾਰਡਰ ‘ਤੇ ਪੁੱਜ ਗਈਆਂ ਹਨ। ਧਰਨਾਕਾਰੀ ਕਿਸਾਨ ਇਸ ਨੂੰ 26 ਜਨਵਰੀ ਦੀ Tractor Prade ਦੀ ਰਿਹਰਸਲ ਦੱਸ ਰਹੇ ਹਨ।
ਇਸ ਮੌਕੇ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਤੋਂ ਕਿਸਾਨ ਬੀਬੀ ਖ਼ੁਦਟਰੈਕਟਰ ਚਲਾ ਕੇ Delhi ਦੇ ਸਿੰਘੂ ਬਾਰਡਰ ‘ਤੇ ਪਹੁੰਚੀ। ਗੱਲਬਾਤ ਦੌਰਾਨ ਬੀਬੀ ਨੇ ਕਿਹਾ ਕਿ ਮੈਂ ਖੁਦ ਖੇਤੀ ਦਾ ਕੰਮ ਕਰਦੀ ਹਾਂ ਅਤੇ ਹੁਣ delhi Kisan andolan ਵਿੱਚ ਸ਼ਾਮਿਲ ਹੋਣ ਆਈ ਹਾਂ। ਬੀਬੀਨੇ ਦੱਸਿਆ ਕਿ ਜਦੋਂ ਤੱਕ ਇਹ ਕਿਸਾਨੀ ਸੰਘਰਸ਼ ਚੱਲੇਗਾ , ਓਦੋਂ ਤੱਕ ਇਹ ਸੰਘਰਸ਼ ਚੱਲੇਗਾ। ਉਨ੍ਹਾਂ Modi Govt ਨੂੰ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਸੇ ਕਰਕੇ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰਾਂ ‘ਤੇ ਸਵਾਰ ਹੋ ਕੇ Modi Govt ਨੂੰ ਬਿਪਤਾ ਪਾ ਰਹੇ ਹਨ।
ਕਿਸਾਨਾਂ ਵੱਲੋਂ 6 January ਨੂੰ ਗਣਤੰਤਰ ਦਿਵਸ ਮੌਕੇ ਰਾਜਪਥ ‘ਤੇ Tractor Prade ਕੱਢੀ ਜਾਵੇਗੀ। ਇਸ ਨੂੰ ‘ਟਰੈਕਟਰ ਕਿਸਾਨ ਪਰੇਡ’ ਦਾ ਨਾਂ ਦਿੱਤਾ ਗਿਆ ਹੈ ਅਤੇ ਦੇਸ਼ ਭਰ ਵਿਚ ਅੰਦੋਲਨ ਨੂੰ ਤੇਜ਼ ਕਰਨ ਲਈ, ਸਰਕਾਰੀ ਝੂਠ ਅਤੇ ਪ੍ਰਚਾਰ ਨੂੰ ਬੇਨਕਾਬ ਕਰਨ ਲਈ ਕਿਸਾਨਾਂ ਵਲੋਂ 6 ਜਨਵਰੀ ਤੋਂ 20 ਜਨਵਰੀ ਤੱਕ “ਦੇਸ਼ ਜਾਗ੍ਰਿਤੀ ਪੰਦਰਵਾੜਾ” ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਵਿਚ ਦੇਸ਼ ਦੇ ਹਰ ਜ਼ਿਲ੍ਹੇ ਵਿਚ ਧਰਨਾ ਅਤੇ ਪੱਕੇ ਮੋਰਚੇ ਲਗਾਏ ਜਾਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ 9 ਜਨਵਰੀ ਨੂੰ ਚੌਧਰੀ ਛੋਟੂ ਰਾਮ ਦੀ Jayanti ‘ਤੇ , ਕਿਸਾਨਾਂ ਦੇ ਮਸੀਹਾ, ਉਨ੍ਹਾਂ ਦੇ ਯਾਦ ਵਿਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਹੜੀ ਵਾਲੇ ਦਿਨ ਤਿੰਨੋਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ 18 ਜਨਵਰੀ ਨੂੰ ਕਿਸਾਨਾਂ ਵਲੋਂ ਮਹਿਲਾ ਕਿਸਾਨ ਦਿਵਸ ਮਨਾਉਣਾ ਦੇਸ਼ ਦੀ ਖੇਤੀ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਉਜਾਗਰ ਕਰੇਗਾ।
ਕਿਸਾਨਾਂ ਨੇ ਆਪ ਪਿੱਛੇ ਹੋ ਮਹਿਲਾਵਾਂ ਕੀਤੀਆਂ ਅੱਗੇ : ਕਿਸਾਨ ਔਰਤਾਂ Modi Govt ਨੂੰ ਦਿਖਾਉਣਗੀਆਂ ਦੇਸ਼ ਦੀ ਅਸਲ ਕਿਸਾਨੀ

Related tags :
Comment here