ਦਿੱਲੀ ਦੇ Tikri Border ‘ਤੇ BKU ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਅੱਜ ਗ਼ਦਰੀ ਯੋਧੇ Baba Sohan Singh bhakna ਦਾ ਜਨਮਦਿਨ ਮਨਾਇਆ ਗਿਆ। ਬਾਬਾ ਸੋਹਣ ਸਿੰਘ ਭਕਨਾ ਵੱਲੋਂ ਗ਼ਦਰ ਲਹਿਰ ‘ਚ ਨਿਭਾਏ ਰੋਲ ਤੇ ਉਸ ਤੋਂ ਮਗਰੋਂ ਪੰਜਾਬ ਦੀ ਕਿਸਾਨ ਲਹਿਰ ਅੰਦਰ ਲੜੇ ਜੁਝਾਰੂ ਸੰਘਰਸ਼ਾਂ ਨੂੰ ਯਾਦ ਕੀਤਾ ਗਿਆ ਤੇ ਬਾਬਾ ਸੋਹਣ ਸਿੰਘ ਭਕਨਾ ਦੀ ਕੁਰਬਾਨੀ ਤੇ ਦੁੱਖ ਤਕਲੀਫ਼ਾਂ ਕੱਟਣ ਦੀ ਭਾਵਨਾ ਤੋਂ ਪ੍ਰੇਰਨਾ ਲੈਣ ਦਾ ਹੋਕਾ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂ ਹਰਿੰਦਰ ਕੌਰ ਨੇ ਕਿਹਾ ਕਿ Modi Govt ਨੂੰ ਸੰਘਰਸ਼ ਦੇ ਜ਼ੋਰ ‘ਤੇ ਘੇਰ ਕੇ ਦੁਬਾਰਾ ਗੱਲਬਾਤ ਲਈ ਬਿਠਾਉਣਾ Kisan olan ਦੀ ਪ੍ਰਾਪਤੀ ਹੈ ਪਰ ਅਜੇ ਉਸ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਨ, ਸਾਰੇ ਮੁਲਕ ਚ ਸਭਨਾਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਸਰਕਾਰੀ ਖਰੀਦ ਨੂੰ ਸੰਵਿਧਾਨਕ ਦਰਜਾ ਦਿਵਾਉਣ ਵਰਗੀਆਂ ਮੰਗਾਂ ਮੰਨਣ ਲਈ ਮਜਬੂਰ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸੰਘਰਸ਼ ਅੰਦਰ ਭਰਮ ਭੁਲੇਖੇ ਫੈਲਾਉਣ ਤੇ ਜਥੇਬੰਦੀਆਂ ‘ਚ ਪਾਟਕ ਪਾਉਣ ਲਈ ਗੱਲਬਾਤ ਨੂੰ ਹਥਿਆਰ ਦੇ ਤੌਰ ‘ਤੇ ਵਰਤਣ ਦਾ ਯਤਨ ਕਰੇਗੀ ਜਿਸ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਅੱਜ ਰੈਲੀ ‘ਚ ਭਾਰੀ ਮੀਂਹ ਕਾਰਨ ਵਿਘਨ ਪੈਣ ਕਰਕੇ ਸਟੇਜ ਮਿੱਥੇ ਸਮੇਂ ਨਾਲੋਂ ਇਕ ਘੰਟਾ ਪਹਿਲਾਂ ਸਮਾਪਤ ਕਰਨੀ ਪਈ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਬਲਿਹਾਰ ਸਿੰਘ, ਹਰਿਆਣੇ ਤੋਂ ਕਿਰਪਾਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਭਵਾਨੀ ਦੇ ਪ੍ਰਦੇਸ਼ ਪ੍ਰਧਾਨ ਰਵੀ ਆਜ਼ਾਦ , ਬਚਿੱਤਰ ਕੌਰ ਨੇ ਵੀ ਸੰਬੋਧਨ ਕੀਤਾ।
Delhi ਦੇ Tikri Border ‘ਤੇ ਮਨਾਇਆ ਗਿਆ ਗ਼ਦਰੀ ਯੋਧੇ Baba Sohan Singh bhakna ਦਾ ਜਨਮਦਿਨ
January 5, 20210

Related tags :
delhi kisan andolan Gadar Lehar Kisan Andolan ਬਾਬਾ ਸੋਹਣ ਸਿੰਘ ਭਕਨਾ ਗ਼ਦਰੀ ਯੋਧੇ
Related Articles
November 27, 20240
ਸਾਬਕਾ ਵਿਧਾਇਕ ਹਰਿੰਦਰ ਪਾਲ ਚੰਦੂਮਾਜਰਾ ਨੇ ਕੇਂਦਰ ਸਰਕਾਰ ‘ਤੇ ਸਾਧੇ ਨਿਸ਼ਾਨੇ ਡੱਲੇਵਾਲ ਵਾਲੇ ਮਸਲੇ ਦੀ ਵੀ ਕੀਤੀ ਨਿੰਦਾ !
ਪਟਿਆਲਾ ਵਿਖੇ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਮਸਲੇ ਪਹਿਲ ਤੇ ਆਧਾਰ ਤੇ ਹੱਲ ਕੀਤੇ ਜਾਣ ਉਹਨਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜ
Read More
April 23, 20250
ਸਾਬਕਾ ਸਰਪੰਚ ਦੀ ਗੁੰਡਾਗਰਦੀ,ਖੇਤਾਂ ਚ ਬਜ਼ੁਰਗ ਕਿਸਾਨ ਡੰਡਿਆਂ ਨਾਲ ਕੁੱਟਿਆ ,ਵਿਚਾਰਾ ਪਾਉਂਦਾ ਰਿਹਾ ਦੁਹਾਈ!
ਨਾਭਾ ਬਲਾਕ ਦੇ ਪਿੰਡ ਸਾਧੋਹੇੜੀ ਦੇ ਸਾਬਕਾ ਸਰਪੰਚ ਮੋਹਨ ਸਿੰਘ ਦੀ ਗੁੰਡਾਗਰਦੀ ਦੀ ਵੀਡੀਓ ਹੋਈ ਵਾਇਰਲ, ਖੇਤ ਵਿੱਚ ਬਜ਼ੁਰਗ ਕਿਸਾਨ ਦੇਵਦਾਸ ਨੂੰ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ, ਪੀੜਤ ਦੇ ਸਰੀਰ ਤੇ ਲਾਸ਼ਾਂ ਵੇਖ ਕੇ ਤੁਸੀਂ ਵੀ ਹੋ ਜਾਓਗੇ
Read More
July 10, 20240
ਤਾਲਾ ਤੋੜ ਕੇ ਬੁੱਲਟ ਲੈਅ ਭਜੇ ਚੋਰ ਪਿੱਛਾ ਕਰਨ ਤੇ ਕੀਤਾ ਜਬਰਦਸਤ ਹ/ਮ/ਲਾ |
ਪੰਜਾਬ ਦੇ ਲੁਧਿਆਣਾ ਦੇ ਹੰਬੜਾ ਰੋਡ 'ਤੇ ਲੁਟੇਰਿਆਂ ਨੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਲੁਟੇਰੇ ਬੁਲੇਟ ਮੋਟਰਸਾਈਕਲ ਚੋਰੀ ਕਰਕੇ ਭੱਜ ਰਹੇ ਸਨ। ਮ੍ਰਿਤਕ ਵਿਅਕਤੀ ਨੇ ਆਪਣੇ ਭਰਾ ਦੀ ਮਦਦ ਨਾਲ ਬਾਈਕ ਸਵਾਰ ਹੋ ਕੇ ਚੋਰਾਂ ਦਾ ਕਾਫੀ ਦੂਰ ਤੱਕ ਪਿੱ
Read More

Comment here