EdeucationEducationNationPunjab news

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਪੱਧਰੀ ਐਡੀਸ਼ਨਲ ਵਿਸ਼ੇ ਦੀ ਪੰਜਾਬੀ ਪਰੀਖਿਆ ਦੀ Date ਦਾ ਐਲਾਨ

Punjab School Education Board

Punjab School Education Board ਵੱਲੋਂ ਅਕਾਦਮਿਕ ਸੈਸ਼ਨ 2020 ਅਤੇ 2021 ਦੀ ਚੌਥੀ ਤਿਮਾਹੀ ਵਿੱਚ Matrik ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪਰੀਖਿਆ ਲੈਣ ਲਈ ਸ਼ਡਿਊਲ ਜਾਰੀ ਹੋ ਗਿਆ ਹੈ, Punjab Education Board ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸੈਸ਼ਨ 2020 ਅਤੇ 2021 ਦੀ ਚੌਥੀ ਤਿਮਾਹੀ ਵਿੱਚ ਲਈ ਜਾਣ ਵਾਲੀ ਮੈਟ੍ਰਿਕ ਪੱਧਰੀ ਵਾਧੂ ਵਿਸ਼ਾ ਪੰਜਾਬੀ ਦੀ ਪਰੀਖਿਆ ਦੀਆਂ ਮਿਤੀਆਂ 28 ਅਤੇ 29 ਜਨਵਰੀ 2021 ਮਿੱਥੀਆਂ ਗਈਆਂ ਹਨ। ਪੰਜਾਬੀ ਪੇਪਰ ਏ ਦੀ ਪਰੀਖਿਆ 28 ਜਨਵਰੀ 2021 ਅਤੇ ਪੰਜਾਬੀ ਪੇਪਰ ਬੀ ਦੀ ਪਰੀਖਿਆ 29 ਜਨਵਰੀ 2021 ਨੂੰ ਹੋਵੇਗੀ। ਇਹ ਪਰੀਖਿਆ ਦੇਣ ਦੇ ਇੱਛੁਕ ਪਰੀਖਿਆਰਥੀਆਂ ਲਈ ਪਰੀਖਿਆ ਫ਼ਾਰਮ ਬੋਰਡ ਦੀ ਵੈੱਬ ਸਾਈਟ www.pseb.ac.in ਉੱਤੇ 01 ਜਨਵਰੀ 2021 ਤੋਂ Upload ਕਰਵਾ ਦਿੱਤੇ ਗਏ ਹਨ। ਮੁਕੰਮਲ ਪਰੀਖਿਆ ਫ਼ਾਰਮ 18 ਜਨਵਰੀ ਤੱਕ ਬੋਰਡ ਦੇ ਮੁੱਖ ਦਫ਼ਤਰ, SAS ਨਗਰ ਵਿਖੇ ਸਥਾਪਿਤ ਸਿੰਗਲ ਵਿੰਡੋ ਉੱਤੇ ਜਮ੍ਹਾਂ ਕਰਵਾਏ ਜਾਣ। ਬੋਰਡ ਵਲੋਂ ਹਦਾਇਤ ਕੀਤੀ ਗਈ ਕਿ ਸਬੰਧਤ ਪਰੀਖਿਆਰਥੀ ਪਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਆਪਣੇ ਮੈਟ੍ਰਿਕ ਪਾਸ ਹੋਣ ਦੇ ਅਸਲ ਸਰਟੀਫ਼ਿਕੇਟ, ਫ਼ੋਟੋ ਪੱਤਰ ਅਤੇ ਉਹਨਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ। ਬੋਰਡ ਦੇ ਕੰਟਰੋਲਰ ਪਰੀਖਿਆਵਾਂ Janak Raj ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਪਰੀਖਿਆ ਲਈ ਰੋਲ ਨੰਬਰ ਪਹਿਲਾਂ ਵਾਂਗ ਹੀ On Line ਜਾਰੀ ਕੀਤੇ ਜਾਣਗੇ ਜੋ ਬੋਰਡ ਦੀ ਵੈੱਬ ਸਾਈਟ ‘ਤੇ 25 ਜਨਵਰੀ ਤੋਂ ਉਪਲਬਧ ਹੋਣਗੇ।

Comment here

Verified by MonsterInsights