ਕੇਂਦਰੀ ਮੰਤਰੀਆਂ ਦੀ ਕਿਸਾਨਾਂ ਨਾਲ 7ਵੇਂ ਗੇੜ ਦੀ ਮੀਟਿੰਗ ‘ਚ ਅਜੇ ਤੱਕ ਵੀ ਕੋਈ ਹੱਲ ਨਿੱਕਲਦਾ ਨਜ਼ਰ ਨਹੀਂ ਆ ਰਿਹਾ। ਇਸੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ Joginder Singh ਉਗਰਾਹਾਂ ਨੇ Facebook ‘ਤੇ Live ਹੋ ਕੇ ਮੀਟਿੰਗ ‘ਚ ਹੋਈ ਚਰਚਾ ਬਾਰੇ ਜਾਣਕਾਰੀ ਦਿੱਤੀ।
Joginder Singh ਉਗਰਾਹਾਂ ਨੇ ਕਿਹਾ ਕਿ ਗੱਲ ਉਥੇ ਦੀ ਉਥੇ ਹੀ ਖੜ੍ਹੀ ਹੈ। ਸਰਕਾਰ ਦਾ ਰਵੱਈਆ ਅਜੇ ਵੀ ਅੜੀਅਲ ਹੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਖੇਤੀਬਾੜੀ ਮੰਤਰੀ ਤੋਮਰ ਨੂੰ ਕਹਿ ਕੇ ਭੇਜਿਆ ਜਾਂਦਾ ਹੈ, ਉਨਾ ਹੀ ਉਹ ਮੀਟਿੰਗ ‘ਚ ਗੱਲ ਕਰਦੇ ਨੇ। ਫਿਲਹਾਲ Modi Govt ਗੱਲ ਨੂੰ ਕਿਸੇ ਕਿਨਾਰੇ ਲਾਉਣ ਦੀ ਗੱਲ ‘ਤੇ ਆਪਣਾ ਪੱਖ ਨਹੀਂ ਰੱਖ ਰਹੀ ਅਤੇ ਫੇਰ ਤੋਂ ਉਹੀ ਪੁਰਾਣੀਆਂ ਗੱਲਾਂ ਕਿ ਇਹ ਕਾਨੂੰਨ ਬਹੁਤ ਵਧੀਆ ਨੇ ਤੇ ਦੇਸ਼ ਦੇ ਲੋਕ ਇਸਨੂੰ ਸਰਾਹ ਰਹੇ ਨੇ ਕਰ ਰਹੀ ਹੈ। Joginder Singh ਉਗਰਾਹਾਂ ਨੇ ਕਿਹਾ ਕਿ ਕੀ ਅਸੀਂ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਹਾਂ ਜੋ ਸਾਨੂੰ ਇਹ ਕਾਨੂੰਨ ਵਧੀਆ ਨਹੀਂ ਲੱਗ ਰਹੇ।
ਬੇਸਿੱਟਾ ਰਹੀ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਲੀ ਮੀਟਿੰਗ : ਵੇਖੋ ਕਿ ਰਹੇ ਮੁੱਖ ਮੁੱਦੇ

Related tags :
Comment here