Indian PoliticsNationPunjab news

ਨਹੀਂ ਰਹੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਬੂਟਾ ਸਿੰਘ : 86 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਕਾਂਗਰਸੀ ਨੇਤਾ Boota Singh ਦਾ ਦੇਹਾਂਤ

ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਕਾਂਗਰਸ ਸੱਤਾ ਸਮੇਂ ਕੇਂਦਰੀ ਮੰਤਰੀ ਰਹੇ Boota Singh ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 86 ਸਾਲਾਂ ਦੀ ਸੀ । ਪਿਛਲੇ ਸਾਲ ਦਿਮਾਗ ਦੀ ਨਾੜੀ ਫਟਣ ਕਾਰਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਅਕਤੂਬਰ ਤੋਂ ਕੋਮਾ ਵਿੱਚ ਸਨ। ਪਰਿਵਾਰ ਨੇ ਦੱਸਿਆ ਕਿ ਬੂਟਾ ਸਿੰਘ(Boota Singh) ਦਾ ਅੱਜ ਸਵੇਰੇ ਸਾਢੇ ਪੰਜ ਵਜੇ ਏਮਜ਼ ਵਿਖੇ ਦੇਹਾਂਤ ਹੋ ਗਿਆ। ਸਾਬਕਾ ਕਾਂਗਰਸ ਪ੍ਰਧਾਨ Rahul Gandhi ਅਤੇ Priynaka Gandhi ਸਣੇ ਕਈ ਹੋਰ ਪਾਰਟੀ ਨੇਤਾਵਾਂ ਨੇ ਬੂਟਾ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।

Comment here

Verified by MonsterInsights