Farmer News

AIMTC support Farmers: ਟਰਾਂਸਪੋਰਟ ਕਾਂਗਰਸ ਦਾ ਕਿਸਾਨਾਂ ਨੂੰ ਸਮਰਥਨ, 8 ਦਸੰਬਰ ਨੂੰ ਕਰਨਗੇ ਬੰਦ

8 ਦਸੰਬਰ ਨੂੰ ਉੱਤਰ ਭਾਰਤ ਵਿੱਚ ਟੱਰਕਾਂ ਦੀ ਆਵਾਜਾਈ ਬੰਦ ਰੱਖਣਗੇ…

ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (AIMTC) ਨੇ ਕਿਸਾਨਾਂ ਦੇ ਅੰਦੋਲਨ ਨੂੰ ਦਿੱਤਾ ਆਪਣਾ ਸਮਰਥਨ ਵਧਾਉਣ ਦਾ ਫ਼ੈਸਲਾ ਲਿਆ ਹੈ। ਏਆਈਐਮਟੀਸੀ ਦੇ ਕੁਲਤਰਨ ਸਿੰਘ ਅਟਵਾਲ ਨੇ ਕਿਹਾ ਕਿ 8 ਦਸੰਬਰ ਨੂੰ ਉਹ ਉੱਤਰ ਭਾਰਤ ਵਿੱਚ ਟੱਰਕਾਂ ਦੀ ਆਵਾਜਾਈ ਬੰਦ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਭਾਰਤ ਬੰਦ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਖੇਤੀ ਕਾਨੂੰਨ ਸਬੰਧੀ ਸ਼ੰਕਾਵਾਂ ਨੂੰ ਦੂਰ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਅਸੀਂ ਕਿਸਾਨਾਂ ਦਾ ਪੂਰੇ ਦਿਲੋਂ ਸਮਰਥਨ ਕਰਦੇ ਹਾਂ ਕਿ ਸਰਕਾਰ ਉਨ੍ਹਾਂ ਵੱਲੋਂ ਚੁੱਕੇ ਗਏ ਮੁੱਦਿਆਂ ਸ਼ਾਂਤਮਈ ਢੰਗ ਨਾਲ ਨਿਪਟਾਰਾ ਕਰੇਗੀ। ਉਨ੍ਹਾਂ ਨੇ ਕਿਹਾ ਹੈ ਉਹ ਆਪਣੇ ਜਾਇਜ਼ ਹੱਕਾਂ ਲਈ ਲੜ੍ਹ ਰਹੇ ਹਨ ਅਤੇ ਟਰਾਂਸਪੋਰਟ ਸੈਕਟਰ ਵਾਂਗ ਖੇਤੀ ਸੈਕਟਰ ਵੀ ਦੇਸ਼ ਦੀ ਰੀੜ ਦੀ ਹੱਡੀ ਹੈ। ਉਨ੍ਹਾਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਿਸਾਨ ਦੇਸ਼ ਦਾ ਅੰਨਦਾਤਾ ਦੱਸਿਆ ਅਤੇ ਕਿਹਾ ਕਿ 70 ਫੀਸਦ ਪੇਂਡੂ ਲੋਕ ਖੇਤੀ ਉੱਤੇ ਨਿਰਭਰ ਕਰਦੇ ਹਨ।

Comment here

Verified by MonsterInsights