ਵਾਸ਼ਿੰਗਟਨ ਡੀ.ਸੀ. ਦੇ ਅਰਕ ਬਿਸ਼ਪ ਵਿਲਟਨ ਗ੍ਰੈਗਰੀ ਸ਼ਨੀਵਾਰ ਨੂੰ ਪਹਿਲੇ ਅਫ਼ਰੀਕੀ-ਅਮਰੀਕੀ ਕਾਰਡੀਨਲ ਬਣ ਗਏ ਹਨ ਅਤੇ ਪੋਪ ਫਰਾਂਸਿਸ ਦੁਆਰਾ ਉਹਨਾਂ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ।ਅਮਰੀਕੀ ਨਵ-ਨਿਯੁਕਤ ਕਾਰਡੀਨਲ ਵਿਲਟਨ ਡੀ. ਗ੍ਰੈਗਰੀ ਇੱਕ ਸਮਾਰੋਹ ਵਿਚ ਸ਼ਾਮਲ ਹੋਏ ਜਿਥੇ 28 ਨਵੰਬਰ 2020 ਨੂੰ 13 ਬਿਸ਼ਪਾਂ ਨੂੰ ਕਾਰਡੀਨਲ ਰੈਂਕ ਦਿੱਤਾ ਗਿਆ ਹੈ। ਇਸ ਸਮਾਗਮ ਤੋਂ ਪਹਿਲਾਂ ਗ੍ਰੈਗਰੀ ਨੇ ਕਿਹਾ ਕਿ ਉਹ ਆਪਣੀ ਨਿਯੁਕਤੀ ਨੂੰ “ਯੂਨਾਈਟਿਡ ਸਟੇਟ ਵਿੱਚ ਬਲੈਕ ਕੈਥੋਲਿਕਾਂ ਦਾ ਵਿਸ਼ਵਾਸ ਅਤੇ ਵਫ਼ਾਦਾਰੀ ਵਜੋਂ ਵੇਖਦਾ ਹੈ। ਸਮਾਗਮ ਵਿੱਚ ਜ਼ਿਆਦਾਤਰ ਕਾਰਡੀਨਲ ਨੇ ਆਪਣੇ ਮਾਸਕ ਉਸ ਵੇਲੇ ਹਟਾ ਦਿੱਤੇ ਸਨ ਜਦੋਂ ਉਹ ਲਾਲ ਰੰਗ ਦੀ ਟੋਪੀ ਪ੍ਰਾਪਤ ਕਰਨ ਲਈ ਇੱਕ ਮਾਸਕ ਰਹਿਤ ਫਰਾਂਸਿਸ ਕੋਲ ਪਹੁੰਚੇ, ਪਰ ਗ੍ਰੈਗਰੀ ਨੇ ਉਸ ਦੌਰਾਨ ਮਾਸਕ ਦੇ ਨਾਲ ਆਪਣੇ ਚਿਹਰੇ ਨੂੰ ਢਕਿਆ ਹੋਇਆ ਸੀ।
ਇਸ ਅਹੁਦੇਦਾਰ ਗ੍ਰੈਗਰੀ ਦੇ ਬਲੈਕ ਲਿਵਜ਼ ਮੈਟਰ ਦੌਰਾਨ ਰਾਸ਼ਟਰਪਤੀ ਟਰੰਪ ਦੇ ਨਾਲ ਕੁੱਝ ਮੱਤਭੇਦ ਸਨ ਜਦਕਿ ਉਸ ਨੂੰ ਉਮੀਦ ਹੈ ਕਿ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨਾਲ ਉਸ ਦੇ ਰਿਸ਼ਤੇ ਵੱਖਰੇ ਹੋਣਗੇ। ਬਾਈਡੇਨ ਦੇ ਵਾਂਗ ਹੀ ਗ੍ਰੈਗਰੀ ਕੋਲ ਸੰਕਟ ਦੇ ਸਮੇਂ ਇੱਕ ਦਫ਼ਤਰ ਵਿੱਚ ਦਾਖਲ ਹੋਣ ਦਾ ਤਜਰਬਾ ਹੈ। ਪੋਪ ਫਰਾਂਸਿਸ ਨੇ ਉਸ ਨੂੰ ਪਿਛਲੇ ਸਾਲ ਵਾਸ਼ਿੰਗਟਨ, ਡੀ.ਸੀ. ਦੇ ਬਿਸ਼ਪ ਵਜੋਂ ਨਾਮ ਦਿੱਤਾ ਸੀ। ਜਦਕਿ ਗ੍ਰੈਗਰੀ ਦੀ ਨਿਯੁਕਤੀ ਅਮਰੀਕਾ ‘ਚ ਇੱਕ ਵ੍ਹਾਈਟ ਪੁਲਿਸ ਅਧਿਕਾਰੀ ਦੁਆਰਾ ਇੱਕ ਕਾਲੇ ਆਦਮੀ ਦੀ ਹੱਤਿਆ ਤੋਂ ਬਾਅਦ ਹੋਏ ਨਸਲੀ ਵਿਰੋਧ ਪ੍ਰਦਰਸ਼ਨ ਦੇ ਇੱਕ ਸਾਲ ਬਾਅਦ ਹੋਈ ਹੈ।
Comment here