ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ ਤਾਂ ਫਿਰ ਅਧਿਕਾਰਤ ਤਰੀਕੇ ਨਾਲ ਜਾਂ ਉਨ੍ਹਾਂ ਦੇ ਮੋਬਾਈਲ ‘ਤੇ ਫੋਨ ਕਰ ਲੈਂਦੇ। ਕੈਪਟਨ ਅਮਰਿੰਦਰ ਨੇ ਕਿਹਾ, “ਜੇ ਕਿਸੇ ਨੇ ਉਨ੍ਹਾਂ ਦੇ ਦਫ਼ਤਰ ਤੋਂ ਵਾਕਈ ਮੇਰੇ ਘਰ ਫੋਨ ਕੀਤਾ ਸੀ ਤਾਂ ਅਟੈਂਡੈਂਟ ਨੂੰ ਕਿਉਂ ਕੀਤਾ ਗਿਆ? ਮੇਰੇ ਨਾਲ ਸੰਪਰਕ ਲਈ ਅਧਿਕਾਰਤ ਤੌਰ ਤੇ ਸੰਪਰਕ ਕਿਉਂ ਨਹੀਂ ਕੀਤਾ ਗਿਆ?”
ਦਰਅਸਲ ਮਨੋਹਰ ਲਾਲ ਖੱਟਰ ਨੇ ਆਪਣੇ ਦਫ਼ਤਰ ਵਲੋਂ ਕੀਤੇ ਗਏ ਫੋਨ ਦਾ ਵੇਰਵਾ ਸਾਂਝਾ ਕੀਤਾ ਸੀ ਇਹ ਸਾਬਤ ਕਰਨ ਲਈ ਕਿ ਉਨ੍ਹਾਂ ਵਲੋਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਿੰਨੀ ਵਾਰ ਕੈਪਟਨ ਅਮਰਿੰਦਰ ਨੂੰ ਫੋਨ ਕੀਤੇ ਗਏ।