ਇਸ ਸੰਘਰਸ਼ ਵਿੱਚ 5 ਕਿਸਾਨ ਆਗੂ ਸੰਘਰਸ਼ ਦਾ ਚਿਹਰਾ ਬਣ ਹੋਏ ਹਨ…
ਕਿਸਾਨੀ ਅੰਦੋਲਨ ਦੇ ਸੰਘਰਸ਼ ਦਾ ਕੇਂਦਰ ਬਿੰਦੂ ਭਾਰਤੀ ਰਾਜਧਾਨੀ ਦਿੱਲੀ ਬਣਦਾ ਜਾ ਰਿਹਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਲੱਖਾਂ ਲੋਕ ਦਿੱਲੀ ਵੱਲ ਕੂਚ ਕਰ ਰਹੇ ਹਨ। ਵੈਸੇ ਤਾਂ ਕਿਸਾਨਾਂ ਦੀਆਂ ਤਿੰਨ ਦਰਜਨ ਦੇ ਕਰੀਬ ਜਥੇਬੰਦੀਆਂ ਸਰਗਰਮ ਹਨ ਪਰ ਇਸ ਸੰਘਰਸ਼ ਵਿੱਚ ਜਿਹੜੇ 5 ਕਿਸਾਨ ਆਗੂ ਸੰਘਰਸ਼ ਦਾ ਚਿਹਰਾ ਬਣ ਹੋਏ ਹਨ, ਉਨ੍ਹਾਂ ਦਾ ਬਾਰੇ ਸੰਖੇਪ ਜਾਣਕਾਰੀ ਇੱਥੇ ਸਾਂਝੀ ਕੀਤੀ ਜਾ ਰਹੀ ਹੈ।
ਭਾਰਤ ਦੀ ਕਿਸਾਨ ਲਹਿਰ ਦੇ ਪ੍ਰਮੁੱਖ ਚਿਹਰਿਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਂ ਮੋਹਰੀ ਆਗੂਆਂ ਵਿੱਚ ਆਉਂਦਾ ਹੈ। ਉਹ ਸੰਗਰੂਰ ਜ਼ਿਲ੍ਹੇ ਦੇ ਕਸਬੇ ਸੁਨਾਮ ਨਾਲ ਸਬੰਧਤ ਹਨ ਅਤੇ ਕਿਸਾਨੀ ਪਰਿਵਾਰ ਜੰਮੇ ਪਲ਼ੇ ਹਨ। ਜੋਗਿੰਦਰ ਸਿੰਘ ਉਗਰਾਹਾਂ ਕਮਾਲ ਦੇ ਬੁਲਾਰੇ ਹਨ ਅਤੇ ਉਨ੍ਹਾਂ ਦੀ ਇਸੇ ਕਲਾ ਅਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਸਮਰੱਥਾਂ ਕਾਰਨ ਉਗਰਾਹਾਂ ਜਥੇਬੰਦੀ ਲੋਕ ਅਧਾਰ ਪੱਖੋਂ ਪੰਜਾਬ ਦੀ ਮੁੱਖ ਕਿਸਾਨ ਜਥੇਬੰਦੀ ਹੈ। ਪੰਜਾਬ ਦਾ ਮਾਲਵਾ ਖਿੱਤਾ ਇਸ ਦਾ ਗੜ੍ਹ ਸਮਝਿਆ ਜਾਂਦਾ ਹੈ।
ਉਗਰਾਹਾਂ ਦੇ ਇਲਾਕੇ ਦੇ ਸਥਾਨਕ ਪੱਤਰਕਾਰ ਕੰਵਲਜੀਤ ਲਹਿਰਾਗਾਗਾ ਕਹਿੰਦੇ ਹਨ, “ਮੈਂ ਜੋਗਿੰਦਰ ਸਿੰਘ ਉਗਰਾਹਾਂ ਨੂੰ ਪਿਛਲੇ 20-25 ਸਾਲਾਂ ਤੋਂ ਕਿਸਾਨ ਹਿੱਤਾਂ ਲਈ ਜੂਝਦੇ ਦੇਖਦਾ ਆ ਰਿਹਾ ਹਾਂ, ਉਹ ਖੱਬੇਪੱਖੀ ਵਿਚਾਰਧਾਰਾ ਵਾਲੇ ਕਿਸਾਨੀ ਆਗੂ ਹਨ, ਉਨ੍ਹਾਂ ਨੂੰ ਕਦੇ ਵੀ ਕਿਸੇ ਨਿੱਜੀ ਮੁਫ਼ਾਦ ਲਈ ਲੜਦੇ ਨਹੀਂ ਦੇਖਿਆ।”
Comment here