ਸ਼ਹਿਰਾਂ ਦੀਆਂ ਮੂਰਤੀਆਂ ਅਤੇ ਇਮਾਰਤਾਂ ‘ਤੇ “ਲੈਂਡ ਬੈਕ” ਸ਼ਬਦ ਸਪਰੇਅ ਦੁਆਰਾ ਲਿਖੇ ਗਏ ਹਨ…
ਅਮਰੀਕਾ ਦੇ ਸ਼ਹਿਰਾਂ ਵਿੱਚ ਦੇਸ਼ ਦੇ ਅਤੀਤ ਵਿਰੋਧੀ ਪ੍ਰਦਰਸ਼ਨਕਾਰੀਆਂ ਦੁਆਰਾ ਇਤਿਹਾਸਕ ਯਾਦਗਾਰਾਂ ਅਤੇ ਬੁੱਤਾਂ ਦੀ ਭੰਨਤੋੜ ਕੀਤੀ ਗਈ ਹੈ। ਇਹਨਾਂ ਸਮਾਰਕਾਂ ਦੀ ਬੁੱਧਵਾਰ ਅਤੇ ਵੀਰਵਾਰ ਨੂੰ ਭੰਨਤੋੜ ਅਮਰੀਕੀ ਇਤਿਹਾਸ ਵਿੱਚ ਬਸਤੀਵਾਦ ਅਤੇ ਪੂੰਜੀਵਾਦ ਦੇ ਵਿਰੋਧ ਵਿੱਚ ਕੀਤੀ ਲੱਗਦੀ ਹੈ। ਕਈ ਸ਼ਹਿਰਾਂ ਦੀਆਂ ਮੂਰਤੀਆਂ ਅਤੇ ਇਮਾਰਤਾਂ ‘ਤੇ “ਲੈਂਡ ਬੈਕ” ਸ਼ਬਦ ਸਪਰੇਅ ਦੁਆਰਾ ਲਿਖੇ ਗਏ ਹਨ ਜੋ ਕਿ ਸਵਦੇਸ਼ੀ ਖੁਰਾਕੀ ਪ੍ਰਭੂਸੱਤਾ, ਰਿਹਾਇਸ਼, ਸਾਫ ਹਵਾ ਅਤੇ ਪਾਣੀ ਲਈ ਇੱਕ ਦੇਸੀ ਅੰਦੋਲਨ ਹੈ। ਇਸ ਭੰਨਤੋੜ ਦੀ ਕਾਰਵਾਈ ਦੌਰਾਨ ਸ਼ਿਕਾਗੋ ਵਿੱਚ ਵਿਖਾਵਾਕਾਰੀਆਂ ਨੇ ਬੁੱਧਵਾਰ ਤੜਕੇ ਰਾਸ਼ਟਰਪਤੀ ਵਿਲੀਅਮ ਮੈਕਕਿਨਲੇ ਦੇ ਬੁੱਤ ਨੂੰ ਢਾਹਣ ਦੀ ਕੋਸ਼ਿਸ਼ ਕੀਤੀ ਜੋ ਕਿ 1897 ਤੋਂ 1901 ਤੱਕ ਰਾਸ਼ਟਰਪਤੀ ਰਹੇ ਸਨ।
ਪੁਲਿਸ ਅਨੁਸਾਰ ਪੋਰਟਲੈਂਡ, ਓਰੇਗਨ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਕਈ ਬਾਜ਼ਾਰਾਂ ਵਿੱੱਚ ਵੀਰਵਾਰ ਤੜਕੇ ਖਿੜਕੀਆਂ ਤੋੜ ਦਿੱਤੀਆਂ ਅਤੇ ਗ੍ਰੈਫਿਟੀ ਸਪਰੇਅ ਕੀਤੀ ਜਿਸ ਵਿੱਚ ‘ਲੈਂਡ ਬੈਕ’ ਸ਼ਬਦ ਸ਼ਾਮਲ ਸਨ, ਜਿਸ ਦੌਰਾਨ ਪੁਲਿਸ ਵੱਲੋਂ ਤਿੰਨ ਵਿਰੋਧੀ ਗਿਰਫ਼ਤਾਰ ਕੀਤੇ ਗਏ ਸਨ।ਇੰਨਾ ਹੀ ਨਹੀਂ ਸਪੋਕੇਨ ਪੁਲਿਸ ਵਿਭਾਗ ਦੇ ਅਨੁਸਾਰ ਸਪੋਕੇਨ, ਵਾਸ਼ਿੰਗਟਨ ਵਿੱਚ ਵੀ ਅਬਰਾਹਿਮ ਲਿੰਕਨ ਦੇ ਬੁੱਤ ਦੀ ਲਾਲ ਰੰਗ ਨਾਲ ਸਪਰੇਅ ਕਰਕੇ ਭੰਨਤੋੜ ਕੀਤੀ ਗਈ ਹੈ। ਦੱਖਣੀ ਕਾਨੂੰਨ ਕੇਂਦਰ ਦੁਆਰਾ ਅਗਸਤ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮੈਮੋਰੀਅਲ ਡੇਅ ਤੋਂ ਲੈ ਕੇ ਹੁਣ ਤੱਕ ਸੰਯੁਕਤ ਰਾਜ ‘ਚ ਕਈ ਥਾਵਾਂ ਤੋਂ ਇਤਿਹਾਸਕ ਬੁੱਤ ਅਤੇ ਸਮਾਰਕ ਹਟਾਏ ਗਏ ਹਨ।