Farmer NewsPunjab news

ਸਮਾਣਾ ਤੇ ਅਜ਼ੀਮਗੜ੍ਹ ’ਚ ਵੀ ਵੇਖਣ ਨੂੰ ਮਿਲਿਆ ਕਿਸਾਨਾਂ ਦਾ ਰੋਸ਼; ਤੋੜੇ ਨਾਕੇ

ਪੁਲਿਸ ਨੇ ਦਿੱਲੀ ਵੱਲ ਵਧ ਰਹੇ ਕਿਸਾਨਾਂ ‘ਤੇ ਪਾਣੀ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਹਨ…

ਪੰਜਾਬ ਅਤੇ ਹਰਿਆਣਾ ਤੋਂ ਕਿਸਾਨ 26 ਅਤੇ 27 ਨਵੰਬਰ ਨੂੰ ਹੋਣ ਵਾਲੇ ਦਿੱਲੀ ਧਰਨੇ ਲਈ ਆਪੋ-ਆਪਣੇ ਇਲਾਕਿਆਂ ਤੋਂ ਕੂਚ ਕਰ ਰਹੇ ਹਨ। ਪੰਜਾਬ-ਹਰਿਆਣਾ ਸ਼ੰਭੂ ਬਾਰਡਰ ‘ਤੇ ਪੁਲਿਸ ਨੇ ਦਿੱਲੀ ਵੱਲ ਵਧ ਰਹੇ ਕਿਸਾਨਾਂ ‘ਤੇ ਪਾਣੀ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਹਨ।

ਇਸ ਤੋਂ ਬਾਅਦ ਸਾਧੋਪੁਰ ਬਾਰਡਰ ਤੇ ਵੀ ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਕਾਰਵਾਈ ਕੀਤੀ। ਹਰਿਆਣਾ ਦੇ ਜ਼ਿਲ੍ਹਿਆਂ ਅਤੇ ਦਿੱਲੀ ਹਰਿਆਣਾ ਬਾਰਡਰ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਹੈ। ਪੁਲਿਸ ਡ੍ਰੋਨ ਦੀ ਮਦਦ ਵੀ ਲੈ ਰਹੀ ਹੈ।

ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ 25 ਨਵੰਬਰ ਨੂੰ ਦਿੱਲੀ ਵਿੱਚ ਪਹੁੰਚੇ ਕਿਸਾਨ, ਜੋ ਇੱਕ ਗੁਰਦੁਆਰੇ ਵਿੱਚ ਰੁਕੇ ਹੋਏ ਸਨ, ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ। ਕੁਧ ਦੇਰ ਬਾਅਦ ਕਿਸਾਨਾਂ ਨੂੰ ਛੱਡ ਦਿੱਤਾ ਗਿਆ।

ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਥਾਂ-ਥਾਂ ਉੱਤੇ ਬੈਰੀਅਰ ਲਗਾਏ ਹੋਏ ਹਨ। ਸੋਨੀਪਤ ਦੇ ਐੱਸੀ ਪੀ ਨੇ ਕਿਹਾ ਕਿ ਦਿੱਲੀ ਚਲੋਂ ਦੇ ਮੱਦੇ ਨਜ਼ਰ ਹਰਿਆਣਾ ਪੁਲਿਸ ਨੇ ਸੋਨੀਪਤ ਦੇ ਜ਼ਿਲ੍ਹਾ ਬਾਰਡਰ ਦੇ ਨਾਲ-ਨਾਲ ਅੰਤਰਰਾਜੀ ਬਾਰਡਰ ਵੀ ਸੀਲ ਕਰ ਦਿੱਤਾ ਹੈ।

ਬੀਬੀਸੀ ਸਹਿਯੋਗੀ ਸਤ ਸਿੰਘ ਨੇ ਦੱਸਿਆ ਕਿ ਸੋਨੀਪਤ ਦੇ ਐੱਸਪੀ ਜਸ਼ਨਦੀਪ ਰੰਧਾਵਾ ਦਾ ਕਹਿਣਾ ਹੈ, “ਸਾਡੇ ਕੋਲੋਂ, ਪ੍ਰਸ਼ਾਸਨ ਕੋਲੋਂ ਕਿਸੇ ਕਿਸਾਨ ਸੰਗਠਨ ਨੇ ਇਸ ਮਾਰਚ ਸਬੰਧੀ ਕੋਈ ਮਨਜ਼ੂਰੀ ਨਹੀਂ ਲਈ। ਇਸ ਲਈ ਕਿਸੇ ਨੂੰ ਵੀ ਬਿਨਾਂ ਆਗਿਆ ਕਿਤੇ ਇਕੱਠਾ ਹੋਣ ਇਜਾਜ਼ਤ ਨਹੀਂ ਹੈ। ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਪੁਲਿਸ ਬਿਲਕੁਲ ਤਿਆਰ ਹੈ।”

Comment here

Verified by MonsterInsights