Site icon SMZ NEWS

ਨਹਿਰੂ ਯੁਵਾ ਕੇਂਦਰ ਮਾਨਸਾ ਵਿੱਚ ਮਨਾਇਆ ਗਿਆ ਸੰਵਿਧਾਨ ਦਿਵਸ

ਨਹਿਰੂ ਯੁਵਾ ਕੇਂਦਰ ਸਾਰਾ ਸਾਲ ਭਾਰਤ ਦੇ ਸੰਵਿਧਾਨ ਸਬੰਧੀ ਭਾਸ਼ਣ,ਪੇਟਿੰਗ ਅਤੇ ਕੁਇੱਜ਼ ਮੁਕਾਬਲੇ ਕਰਵਾਏਗਾ…

ਨਹਿਰੂ ਯੁਵਾ ਕੇਂਦਰ ਮਾਨਸਾ ਨੇ ਭਾਰਤ ਦੇ ਸੰਵਿਧਾਨ ਦਾ ਪ੍ਰਸਤਾਵਨਾ ਦਿਵਸ ਮਨਾਇਆ।ਜਿਲਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਦੇ ਨਾਲ ਨਾਲ  ਫਰਜ਼ਾਂ ਬਾਰੇ ਵੀ ਜਾਣੁ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਦੁਨੀਆਂ ਦੇ ਸਾਰੇ ਸੰਵਿਧਾਨਾਂ ਨਾਲੋਂ ਵੱਡਾ ਹੈ ਜਿਸ ਕਰਕੇ  ਭਾਰਤੀ ਲੋਕਤੰਤਰ ਸਫਲਤਾ ਪੂਰਵਕ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਸਾਰਾ ਸਾਲ ਭਾਰਤ ਦੇ ਸੰਵਿਧਾਨ ਸਬੰਧੀ ਭਾਸ਼ਣ,ਪੇਟਿੰਗ ਅਤੇ ਕੁਇੱਜ਼ ਮੁਕਾਬਲੇ ਕਰਵਾਏਗਾ।

ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਲਚਕੀਲਾ ਹੈ ਜਿਸ ’ਚ ਸਮੇਂ ਅੁਨਸਾਰ ਸੋਧ ਕਰਨ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ 1950 ਤੋਂ ਲੈਕੇ ਸਾਲ 2020 ਤੱਕ ਸੰਵਿਧਾਨ ’ਚ 104 ਦੇ ਕਰੀਬ ਸੋਧਾਂ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ’ਚ ਜਾਤ,ਧਰਮ,ਭਾਸ਼ਾ ਜਾਂ ਕਿਸੇ ਹੋਰ ਕਾਰਨਾਂ ਕਰਕੇ ਕਿਸਮ ਦਾ ਵਖਰੇਵਾਂ ਨਹੀ ਬਲਕਿ ਸੰਵਿਧਾਨ ਅੁਨਸਾਰ ਸਾਰੇ ਬਰਾਬਰ ਹਨ। ਉਹਨਾਂ ਦੱਸਿਆ ਕਿ ਇਹ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਉ ਅੰਬਦੇਕਰ ਕਾਰਨ ਹੀ ਸੰਭਵ ਹੋ ਸਕਿਆ ਹੈ।

ਉਹਨਾਂ ਇਸ ਮੌਕੇ ਸਵੱਛਤਾ ਮੁਹਿੰਮ ਅਤੇ ਯੂਥ ਕਲੱਬ ਐਵਾਰਡ ਬਾਰੇ ਵੀ ਵਿਚਾਰ ਸਾਂਝੇ ਕੀਤੇ। ਸ਼ਮਾਗਮ ਨੂੰ ਕੇਵਲ ਸਿੰਘ,ਮਨਜਿੰਦਰ ਸਿੰਘ ਭਾਈ ਦੇਸਾ,ਅਵਤਾਰ ਚੰਦ ਉਡਤ ਭਗਤ ਰਾਮ,ਹਰਪ੍ਰੀਤ ਸਿੰਘ ਹੀਰੋ ਕਲਾਂ,ਮਨਜੀਤ ਸਿੰਘ, ਕੁਲਵਿੰਦਰ ਸਿੰਘ ਮਾਨਸਾ,ਅਮਨਦੀਪ ਸਿੰਘ ਕਿਸ਼ਨਗੜ ਫਰਵਾਹੀ,ਜਗਸੀਰ ਸਿੰਘ ਗੇਹਲੇ,ਲਖਵਿੰਦਰ ਸਿੰਘ ਨੰਗਲ ਖੁਰਦ ਅਤੇ ਜੀਵਨ ਸਿੰਘ ਕੋਟਭਾਰਾ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਮਨੋਜ ਕੁਮਾਰ ਛਾਪਿਆਂ ਵਾਲੀ ਨੇ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਲੰਟੀਅਰ ਅਤੇ ਕਲੱਬਾਂ ਦੇ ਮੈਂਬਰ ਆਦਿ ਹਾਜ਼ਰ ਸਨ।

Exit mobile version