ਭਾਰਤੀ ਰੇਲਵੇ ਮੁਤਾਬਕ ਬੋਰਡ ਨੂੰ ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ 1,670 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜੋ ਕਿ ਲਗਭਗ 20 ਕਰੋੜ ਪ੍ਰਤੀ ਦਿਨ ਬਣਦਾ ਹੈ।
ਇਸ ਤੋਂ ਇਲਾਵਾ ਰੇਲਵੇ ਅਤੇ ਕਿਸਾਨ ਸੰਗਠਨਾਂ ਦੀ ਖਿੱਚੋਤਾਣ ਸਦਕਾ 3,090 ਮਾਲ ਗੱਡੀਆਂ ਬੰਦ ਹਨ ਜਿਸ ਕਾਰਨ ਜ਼ਰੂਰੀ ਵਸਤਾਂ, ਖਾਦਾਂ, ਅਨਾਜ ਅਤੇ ਪੈਟਰੋਲੀਅਮ ਉਤਪਾਦਾਂ ਦੀ ਢੋਆ-ਢੁਆਈ ਬੰਦ ਪਈ ਹੈ। ਰੇਲਵੇ ਦੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਲਿਖਿਆ ਹੈ ਕਿ ਸੋਮਵਾਰ ਦੇਰ ਰਾਤ ਤੱਕ ਵੀ ਲਗਭਗ 25 ਸਟੇਸ਼ਨਾਂ ਉੱਪਰ ਮੁਜ਼ਾਹਰਾਕਾਰੀ ਧਰਨਾ ਚੁੱਕ ਲੈਣ ਦੇ ਬਾਵਜੂਦ ਵੀ ਘੁੰਮਦੇ-ਫਿਰਦੇ ਨਜ਼ਰ ਆਏ ਅਤੇ ਪੰਜਾਬ ਵਿੱਚ ਰੇਲਾਂ ਚੱਲਣ ਦੇ ਕੋਈ ਸੰਕੇਤ ਨਜ਼ਰ ਨਹੀਂ ਆਏ।
ਰੇਲਵੇ ਦੇ ਇੱਕ ਅਫ਼ਸਰ ਨੇ ਦੱਸਿਆ ਕਿ ਕਿਸਾਨ ਚਾਹੁੰਦੇ ਹਨ ਕਿ ਸਿਰਫ਼ ਮਾਲ ਗੱਡੀਆਂ ਚੱਲਣ ਪਰ ਰੇਲਵੇ ਕਿਸੇ ਨੂੰ ਇਹ ਚੋਣ ਕਰਨ ਦਾ ਹੱਕ ਨਹੀਂ ਦੇ ਸਕਦਾ। ਮੇਂਟੇਨੈਂਸ ਵਾਲੀਆਂ ਵੀ ਕਈ ਗੱਡੀਆਂ ਯਾਤਰੂ ਗੱਡੀਆਂ ਹਨ, ਸੰਗਠਿਤ ਮੁਜ਼ਾਹਰਿਆਂ ਦਾ ਇਨ੍ਹਾਂ ਦੇ ਰਸਤੇ ਵਿੱਚ ਆਉਣਾ ਤਬਾਹਕਾਰੀ ਹੋ ਸਕਦਾ ਹੈ। ਸੂਤਰਾਂ ਮੁਤਾਬਕ ਜੰਮੂ ਅਤੇ ਕਸ਼ਮੀਰ ਵਿਚ ਤੇਲ ਸਪਲਾਈ ਤੇ ਜਰੂਰੀ ਵਸਤਾ ਅਤੇ ਫੌਜੀ ਸਾਜੋ ਸਮਾਨ ਦੀ ਸਪਲਾਈ ਠੱਪ ਹੋਣ ਕਾਰਨ ਹਾਲਾਤ ਕਾਫ਼ੀ ਗੰਭੀਰ ਬਣਦੇ ਜਾ ਰਹੇ ਹਨ।
Comment here