ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਮਾਤਰ ਚਾਲੀ ਪ੍ਰਤੀਸ਼ਤ ਤਨਖ਼ਾਹ ਤੇ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ…
ਪਿਛਲੇ 7 ਮਹੀਨਿਆਂ ਤੋਂ ਕੀਤੇ ਕੰਮ ਦੀ ਸੈਲਰੀ ਨਾ ਮਿਲਣ ਤੇ ਆਖਰਕਰ ਜਲਾਲਾਬਾਦ ਦੇ ਇੱਕ ਸਕੂਲ ਸਟਾਫ਼ ਨੂੰ ਸਕੂਲ ਦੇ ਗੇਟ ਮੂਹਰੇ ਧਰਨਾ ਮਾਰਨ ਦਾ ਕਦਮ ਚੁੱਕਣਾ ਪਿਆ ਸ਼ਿਵਾਲਕ ਪਬਲਿਕ ਸਕੂਲ ਜਲਾਲਾਬਾਦ ( ਫਲੀਆਂ ਵਾਲਾ ) ਜਿਲ੍ਹਾ ਫਾਜ਼ਿਲਕਾ ਦੇ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਮਾਤਰ ਚਾਲੀ ਪ੍ਰਤੀਸ਼ਤ ਤਨਖ਼ਾਹ ਤੇ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ।
ਦੋਸ਼ ਇਹ ਹੈ ਕਿ ਟਰੱਸਟ ਅਧਿਕਾਰੀਆਂ ਨੇ ਕਥਿਤ ਤੌਰ ਤੇ ਕਿਹਾ ਹੈ ਕਿ ਪਿਛਲੇ 6 ਮਹੀਨੇ ਦੀ ਤਨਖਾਹ ਨਹੀਂ ਮਿਲੇਗੀ। ਇਸ ਸਬੰਧੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਆਨ ਲਾਈਨ ਕਲਾਸਾਂ ਰਾਹੀਂ ਸਿੱਖਿਆ ਦੇ ਰਹੇ ਹਨ। ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਕੋਲੋਂ ਫੀਸ ਵਸੂਲੀ ਜਾ ਰਹੀ ਹੈ। ਤਨਖਾਹ ਨਾ ਮਿਲਣ ਤੇ ਇਸ ਤੋਂ ਪਹਿਲਾਂ ਅਧਿਆਪਕ ਐੱਸ ਡੀ ਐੱਮ ਜਲਾਲਾਬਾਦ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ ਨੂੰ ਮਿਲ ਚੁੱਕੇ ਹਨ।
ਇਸ ਸਬੰਧੀ ਲਿਖਤੀ ਤੌਰ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਵੀ ਲਿਖਿਆ ਜਾ ਚੁੱਕਿਆ ਹੈ। ਦਿਵਾਲੀ ਦਾ ਤਿਉਹਾਰ ਹੋਣ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਮਿਹਨਤਾਨੇ ਦੀ ਜਰੂਰਤ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰ. ਅਰਵਿੰਦ ਪਾਲ ਸਿੰਘ ਸੰਧੂ ਨਾਲ ਫੋਨ ਤੇ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਉਹ ਐੱਸ ਡੀ ਐੱਮ ਜਲਾਲਾਬਾਦ ਨੂੰ ਢੁੱਕਵਾਂ ਹੱਲ ਕਰਵਾਉਣ ਲਈ ਕਹਿ ਰਹੇ ਹਨ।
Comment here