ਰੇਲਵੇ ਟਰੈਕ ਦੀ ਰੇਲਵੇ ਮੋਟਰ ਟਰਾਲੀ ਰਾਹੀਂ ਚੈਕਿੰਗ ਕਰਨ ਜਾ ਰਹੇ ਸਨ…
ਬਰਨਾਲਾ ਰੇਲਵੇ ਸਟੇਸ਼ਨ ਵਾਲੇ ਰੇਲਵੇ ਟ੍ਰੈਕ ‘ਤੇ ਚੈਕਿੰਗ ਕਰਦੇ ਬਰਨਾਲਾ ਦੇ ਐਸ.ਐਸ.ਪੀ ਸੰਦੀਪ ਗੋਇਲ ਸਣੇ ਇਕ ਹੋਰ ਪੁਲਿਸ ਅਧਿਕਾਰੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦੋਹਾਂ ਅਧਿਕਾਰੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਐਸ.ਐਸ.ਪੀ. ਸੰਦੀਪ ਗੋਇਲ ਅਤੇ ਐਸ.ਪੀ. ਜਗਵਿੰਦਰ ਸਿੰਘ ਚੀਮਾ ਬਰਨਾਲਾ ਰੇਲਵੇ ਸਟੇਸ਼ਨ ਤੋਂ ਤਪਾ ਵੱਲ ਰੇਲਵੇ ਟਰੈਕ ਦੀ ਰੇਲਵੇ ਮੋਟਰ ਟਰਾਲੀ ਰਾਹੀਂ ਚੈਕਿੰਗ ਕਰਨ ਜਾ ਰਹੇ ਸਨ ਕਿ ਟਰਾਲੀ ਪਲਟਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਰੇਲਵੇ ਮੋਟਰ ਟਰਾਲੀ ‘ਤੇ ਬੈਠੇ ਰੇਲਵੇ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵਾਲ-ਵਾਲ ਬਚ ਗਏ।
ਉਕਤ ਜ਼ਖਮੀ ਹੋਏ ਅਧਿਕਾਰੀ ਕਿਸਾਨਾਂ ਦੁਆਰਾ ਰੇਲ ਟਰੈਕਾਂ ‘ਤੇ ਦਿੱਤੇ ਧਰਨੇ ਹਟਾਉਣ ਤੋਂ ਬਾਅਦ ਰੇਲ ਟਰੈਕ ਦੀ ਚੈਕਿੰਗ ਕਰ ਰਹੇ ਸੀ। ਹਾਦਸਾ ਹੋਣ ਉਪਰੰਤ ਦੋਹਾਂ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ।
ਜਤਿੰਦਰ ਸਿੰਘ ਔ਼ਲਖ ਆਈ.ਜੀ ਪਟਿਆਲਾ ਰੇਂਜ ਨੇ ਬਾਬੂਸ਼ਾਹੀ ਨਾਲ ਫੋਨ ‘ਤੇ ਗੱਲ ਕਰਦਿਆਂ ਕਿਹਾ ਕਿ ਹਾਦਸੇ ‘ਚ ਪੁਲਿਸ ਅਧਿਕਾਰੀਆਂ ਦਾ ਗੰਭੀਰ ਸੱਟਾਂ ਤੋਂ ਬਚਾਅ ਹੋ ਗਿਆ। ਉਹ ਖੁਦ ਜ਼ਖਮੀ ਅਧਿਕਾਰੀਆਂ ਦਾ ਹਾਲ ਜਾਣਨ ਹਸਪਤਾਲ ਜਾ ਰਹੇ ਹਨ।
Comment here