NewsWorld

ਅਮਰੀਕਾ ਦੇ ਓਰੇਗਨ ਨੇ ਕੋਕੀਨ ਅਤੇ ਹੈਰੋਇਨ ਵਰਗੇ ਨਸ਼ਿਆਂ ਨੂੰ ਦਿੱਤਾ ਕਾਨੂੰਨੀ ਰੂਪ

ਇਸ ਤੋਂ ਇਲਾਵਾ ਉਹਨਾਂ ਨੂੰ ਨਸ਼ਾ ਮੁਕਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਵੀ ਆਗਿਆ ਹੋਵੇਗੀ…

ਅਮਰੀਕੀ ਸੂਬੇ ਓਰੇਗਨ ਨੇ ਨਸ਼ੇ ਸੰਬੰਧੀ ਕਾਨੂੰਨਾਂ ਵਿੱਚ ਢਿੱਲ ਵਰਤਦਿਆਂ ਇਕ ਮਹੱਤਵਪੂਰਣ ਕਦਮ ਚੁੱਕਿਆ ਹੈ । ਇਸਦੇ ਵੋਟਰਾਂ ਨੇ ਓਰੇਗਨ ਨੂੰ ਅਜਿਹਾ ਪਹਿਲਾ ਸੂਬਾ ਬਣਾਇਆ ਹੈ ਜਿਸਨੇ ਥੋੜੀ ਮਾਤਰਾ ਵਿੱਚ ਕੋਕੀਨ, ਹੈਰੋਇਨ ਅਤੇ ਮੈਥਾਮਫੇਟਾਮਾਈਨ ਵਰਗੀਆਂ ਨਸ਼ੀਲੀਆਂ ਵਸਤੂਆਂ ਦੇ ਰੱਖਣ ਨੂੰ ਕਾਨੂੰਨੀ ਰੂਪ ਦਿੱਤਾ ਹੈ। ਇਸ ਦੌਰਾਨ, ਪੰਜ ਹੋਰ ਰਾਜਾਂ ਨੇ ਬਾਲਗਾਂ ਲਈ ਭੰਗ ਨੂੰ ਵੀ ਕਾਨੂੰਨੀ ਤੌਰ ਪ੍ਰਮਾਣਿਤ ਕਰ ਦਿੱਤਾ ਹੈ।

ਓਰੇਗਨ ਦੁਆਰਾ ਡਰੱਗ ਸੰਬੰਧੀ ਇਸ ਪਹਿਲਕਦਮੀ ਨਾਲ ਘੱਟ ਮਾਤਰਾ ਵਿੱਚ ਇਸ ਤਰ੍ਹਾਂ ਦੇ ਨਸ਼ਿਆਂ ਨਾਲ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਮੁਕੱਦਮੇ ਵਿੱਚ ਜਾਣ ਤੋਂ ਛੂਟ ਮਿਲਣ ਦੇ ਨਾਲ ਅਤੇ 100 ਡਾਲਰ ਦੇ ਜੁਰਮਾਨੇ ਨਾਲ ਜੇਲ੍ਹ ਦੇ ਸਮੇਂ ਵਿੱਚ ਵੀ ਰਿਆਇਤ ਮਿਲੇਗੀ।ਇਸ ਤੋਂ ਇਲਾਵਾ ਉਹਨਾਂ ਨੂੰ ਨਸ਼ਾ ਮੁਕਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਵੀ ਆਗਿਆ ਹੋਵੇਗੀ। ਇਲਾਜ ਕੇਂਦਰਾਂ ਨੂੰ ਕਾਨੂੰਨੀ ਤੌਰ ‘ਤੇ ਭੰਗ ਤੋਂ ਇਕੱਠੀ ਹੋਈ ਰਾਸ਼ੀ ਦੁਆਰਾ ਫੰਡ ਦਿੱਤਾ ਜਾਵੇਗਾ, ਜਿਸ ਨੂੰ ਕਈ ਸਾਲ ਪਹਿਲਾਂ ਹੀ ਓਰੇਗਨ ਵਿੱਚ ਮਨਜ਼ੂਰੀ ਦਿੱਤੀ ਗਈ ਸੀ।

ਇਸ ਮੌਕੇ ਡਰੱਗ ਪਾਲਿਸੀ ਅਲਾਇੰਸ ਦੇ ਕਾਰਜਕਾਰੀ ਨਿਰਦੇਸ਼ਕ ਕਾਸਾਂਦਰਾ ਫਰੇਡਰਿਕ ਅਨੁਸਾਰ ਇਸ ਮਹੱਤਵਪੂਰਣ ਘੋਸ਼ਣਾ ਨਾਲ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਲਈ ਅਪਰਾਧਿਕ ਟੈਗ ਤੋਂ ਮੁਕਤੀ ਮਿਲੇਗੀ। ਇਸ ਪ੍ਰਸਤਾਵ ਦਾ ਸਮਰਥਨ ਓਰੇਗਨ ਡੈਮੋਕ੍ਰੇਟਿਕ ਪਾਰਟੀ ਦੇ ਨਾਲ ਨਾਲ ਕੁਝ ਨਰਸਾਂ ਅਤੇ ਡਾਕਟਰਾਂ ਦੀਆਂ ਐਸੋਸੀਏਸ਼ਨਾਂ ਦੁਆਰਾ ਕੀਤਾ ਵੀ ਗਿਆ ਸੀ।

Comment here

Verified by MonsterInsights