Site icon SMZ NEWS

ਜਲਾਲਾਬਾਦ ਸੜਕ ਉਪਰ ਵੱਖ – ਵੱਖ ਥਾਵਾਂ ਤੇ ਕਿਸਾਨਾਂ ਨੇ ਕੀਤਾ ਚੱਕਾ ਜਾਮ

ਕਿਸਾਨਾਂ ਵੱਲੋਂ ਨਹਿਰ ਦੇ ਪੁਲ ਉੱਪਰ ਬਹਿ ਕੇ ਚੱਕਾ ਜਾਮ ਕੀਤਾ ਗਿਆ ਹੈ…

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਸਬੰਧੀ ਪਾਸ ਕੀਤੇ ਬਿੱਲਾਂ ਦੇ ਵਿਰੋਧ ਵਿਚ ਚੱਲ ਰਹੇ ਸੰਘਰਸ਼ ਦੌਰਾਨ ਅੱਜ 5 ਨਵੰਬਰ ਨੂੰ ਫਿਰੋਜ਼ਪੁਰ – ਫਾਜ਼ਿਲਕਾ ਸੜਕ ਉਪਰ ਵੱਖ – ਵੱਖ ਥਾਵਾਂ ਤੇ ਚੱਕਾ ਜਾਮ ਕੀਤਾ ਹੋਇਆ ਹੈ। ਜਰਨੈਲੀ ਸੜਕ ਉੱਪਰ ਪੁਲਸ ਥਾਣਾ ਲੱਖੋ ਕੇ ਬਹਿਰਾਮ ਦੇ ਸਾਹਮਣੇ ਸੁਖਵਿੰਦਰ ਸਿੰਘ ਭੱਪਾ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਟਰੈਫਿਕ ਜਾਮ ਕੀਤੀ ਗਈ ਹੈ ਕਿਸਾਨਾਂ ਵੱਲੋਂ ਨਹਿਰ ਦੇ ਪੁਲ ਉੱਪਰ ਬਹਿ ਕੇ ਚੱਕਾ ਜਾਮ ਕੀਤਾ ਗਿਆ ਹੈ!

ਇਸ ਤਰ੍ਹਾਂ ਹੀ ਟੌਲ ਪਲਾਜ਼ਾ ਮਾਹਮੂ ਜੋਈਆ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਵਿੰਦਰ ਸਿੰਘ ਅਤੇ ਸਾਥੀਆਂ ਨੇ ਮਿਲ ਕੇ ਚੱਕਾ ਜਾਮ ਕੀਤਾ ਹੋਇਆ ਹੈ।
ਰਿਲਾਇੰਸ ਪੈਟਰੋਲ ਪੰਪ ਜਲਾਲਾਬਾਦ , ਟੋਲ ਪਲਾਜਾ ਥੇਹ ਕਲੰਦਰ , ਖੂਈਆਂ ਸਰਵਰ ਵਿਖੇ ਵੀ ਕਿਸਾਨਾਂ ਵੱਲੋਂ ਆਵਾਜਾਈ ਠੱਪ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਜਾਰੀ ਹੈ। ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਪੁਤਲੇ ਵੀ ਸਾੜੇ ਜਾਣੇ ਹਨ।

Exit mobile version