ਸਿੱਧੂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ; ਨੀਤੀਆਂ ਨੂੰ ਆਮ ਲੋਕਾਂ ਲਈ ਮਾਰੂ ਦੱਸਿਆ…
ਦਿੱਲੀ ਦੇ ਜੰਤਰ ਮੰਤਰ ਵਿਖੇ ਅੱਜ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਛੱਡ ਪੰਜਾਬ ਸਰਕਾਰ ਦੇ ਨਾਲ ਬਾਕੀ ਪਾਰਟੀਆਂ ਦੇ ਲੀਡਰ ਮੋਦੀ ਸਰਕਾਰ ਖਿਲਾਫ ਧਰਨਾ ਦੇ ਰਹੇ ਨੇ। ਇਸ ਧਰਨੇ ‘ਚ ਸਮੁੱਚੀ ਕਾਂਗਰਸੀ ਲੀਡਰਸ਼ਿਪ ਪੁੱਜੀ। ਉੱਥੇ ਹੀ ਨਵਜੋਤ ਸਿੱਧੂ ਵੀ ਸਰਕਾਰ ਦੇ ਨਾਲ ਹੀ ਦਿੱਲੀ ਪਹੁੰਚੇ।
ਸਿੱਧੂ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਮਰਦੇ ਮਰ ਜਾਏਗੀ, ਪਰ ਅੰਬਾਨੀਆਂ ਤੇ ਅਡਾਨੀਆਂ ਨੂੰ ਪੰਜਾਬ ਦੇ ਅੰਦਰ ਵੜਨ ਨਹੀਂ ਦੇਣਗੇ। ਸਿੱਧੂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਸਰਕਾਰ ਦੀਆਂ ਨੀਤੀਆਂ ਨੂੰ ਆਮ ਲੋਕਾਂ ਲਈ ਮਾਰੂ ਦੱਸਿਆ। ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਭਾਰਤ ਨੂੰ ਨਿੱਜੀ ਹੱਥਾਂ ‘ਚ ਵੇਚ ਰਹੀ ਹੈ।