ਮਨਿੰਦਰ ਪਾਲ ਨੇ ਇਲਜਾਮ ਲਾਇਆ ਕਿ ਕਾਰਪੋਰੇਟ ਘਰਾਣਿਆਂ ਦੇ ਹੁਕਮਾਂ ਤੇ ਪੰਜਾਬ ਲਈ ਮਾਲ ਗੱਡੀਆਂ ਦੀ ਸੇਵਾ ਰੋਕੀ ਗਈ ਹੈ…
ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਗੁਲਿਆਨੀ ਨੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਘੁੰਗਰੂ ਭੇਜੇ ਨੇ। ਗੁਲਿਆਨੀ ਨੇ ਆਨਲਾਈਨ ਸ਼ੌਪਿੰਗ ਸਾਈਟ ਐਮਾਜ਼ਾਨ ਤੇ ਆਨਲਾਈਨ ਘੁੰਗਰੂ ਦਾ ਆਰਡਰ ਦਿੱਤਾ। ਘੁੰਗਰੂ ਐਮਾਜ਼ਾਨ ਦੁਆਰਾ ਮੁੰਬਈ ਸਥਿਤ ਰੇਲ ਮੰਤਰੀ ਪੀਊਸ਼ ਗੋਇਲ ਦੇ ਪਤੇ ਤੇ ਡਿਲੀਵਰ ਕੀਤੇ ਜਾਣਗੇ। ਗੁਲਿਆਨੀ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਦੁਆਰਾ ਮਾਲ ਗੱਡੀਆਂ ਪੰਜਾਬ ਚ ਅਜੇ ਤੱਕ ਨਹੀਂ ਚਲਾਈਆਂ ਗਈਆਂ ਜਦਕਿ ਕਿਸਾਨ ਰੇਲਵੇ ਟ੍ਰੈਕ ਖਾਲੀ ਕਰ ਚੁੱਕੇ ਨੇ।
ਮਨਿੰਦਰ ਪਾਲ ਨੇ ਇਲਜਾਮ ਲਾਇਆ ਕਿ ਕਾਰਪੋਰੇਟ ਘਰਾਣਿਆਂ ਦੇ ਹੁਕਮਾਂ ਤੇ ਪੰਜਾਬ ਲਈ ਮਾਲ ਗੱਡੀਆਂ ਦੀ ਸੇਵਾ ਰੋਕੀ ਗਈ ਹੈ। ਉਨ੍ਹਾਂ ਕਿਹਾ ਕਿ ਰੇਲ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਨੱਚਣ ਦੀ ਬਜਾਏ ਘੁੰਗਰੂ ਪਹਿਨ ਲੈਣੇ ਚਾਹੀਦੇ ਨੇ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗ ਸਕੇ ਕਿ ਭਾਰਤ ਦਾ ਰੇਲ ਮੰਤਰੀ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ। ਇਸ ਦੇ ਨਾਲ ਹੀ ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਗੁਲਿਆਨੀ ਨੇ ਬੀਜੇਪੀ ਲੀਡਰ ਤਰੁਣ ਚੁੱਘ ਤੇ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਘਟੀਆ ਰਾਜਨੀਤੀ ਕਰਨ ਦੇ ਇਲਜਾਮ ਲਾਉਂਦਿਆਂ ਦੋਵਾਂ ਨੂੰ ਚੂੜੀਆਂ ਭੇਜੀਆਂ ਨੇ।