News

ਪਿਛਲੇ ਪੰਜ ਸਾਲਾਂ ਦੌਰਾਨ, ਅਮਰੀਕਾ ’ਚ ਗੈਰ ਕਾਨੂੰਨੀ ਤੌਰ ’ਤੇ ਦਾਖਲ ਹੁੰਦੇ ਫੜੇ ਭਾਰਤੀ

ਅਮਰੀਕੀ ਪੈਟਰੋਲ ਏਜੰਸੀ ਨੇ ਐਫ.ਓ.ਆਈ.ਏ ਐਕਟ ਤਹਿਤ  ਇਹਨਾਂ ਲੋਕਾਂ ਨੂੰ ਸਰਹੱਦ ਟੱਪਦਿਆਂ ਗ੍ਰਿਫਤਾਰ ਕੀਤਾ…

ਪਿਛਲੇ ਪੰਜ ਸਾਲਾਂ ਦੌਰਾਨ 26,642 ਭਾਰਤੀ ਗੈਰ ਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਦਾਖਲ ਹੁੰਦੇ ਸਮੇਂ ਗ੍ਰਿਫਤਾਰ ਹੋਏ। ਇਹ ਜਾਣਕਾਰੀ ਨਾਰਥ ਅਮੈਰੀਕਾ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ ਦਿੱਤੀ। ਚਹਿਲ ਨੇ ਦੱਸਿਆ ਕਿ ਅਮਰੀਕੀ ਪੈਟਰੋਲ ਏਜੰਸੀ ਨੇ ਐਫ.ਓ.ਆਈ.ਏ ਐਕਟ ਤਹਿਤ  ਇਹਨਾਂ ਲੋਕਾਂ ਨੂੰ ਸਰਹੱਦ ਟੱਪਦਿਆਂ ਗ੍ਰਿਫਤਾਰ ਕੀਤਾ।

ਉਹਨਾਂ ਦੱਸਿਆ ਕਿ 2015 ਵਿਚ 2012 ਦੇ ਮੁਕਾਬਲੇ ਹੁਣ ਤੱਕ ਇਸ ਤਰੀਕੇ ਅਮਰੀਕਾ ਵਿਚ ਦਾਖਲ ਹੋਣ ਸਮੇਂ ਗ੍ਰਿਫਤਾਰ ਹੋਣ  ਵਾਲਿਆਂ ਦੀ ਗਿਣਤੀ 4 ਗੁਣਾ ਵੱਧ ਹੈ। 2012 ਵਿਚ ਸਿਰਫ 642 ਭਾਰਤੀ ਫੜੇ ਵਗਏ ਸਨ। 2018 ਵਿਚ 9234 ਅਤੇ 20919 ਵਿਚ 8027 ਭਾਰਤੀ ਸਰਹੱਦਾਂ ਟੱਪਦੇ ਫੜੇ ਗਏ ਹਨ।

ਜ਼ਿਆਦਾਤਰ ਭਾਰਤੀ ਅਮਰੀਕਾ ਮੈਕਸੀਕੋ ਬਾਰਡਰ ਰਾਹੀਂ ਦੇਸ਼ ਵਿਚ ਦਾਖਲ ਹੋ ਰਹੇ ਹਨ। ਇਹਨਾਂ ਨੂੰ 25 ਤੋਂ 50 ਹਜ਼ਾਰ ਡਾਲਰ ਪ੍ਰਤੀ ਵਿਅਕਤੀ ਜ਼ੁਰਮਾਨਾ ਕੀਤਾ ਗਿਆ ਹੈ।ਕਈ ਭਾਰਤੀ ਤਾਂ 3 ਮੀਲ ਲੰਬੇ ਮੈਕਸੀਕਾਲੀ ਰੂਟ  ਤੋਂ ਅਮਰੀਕਾ ਦਾਖਲ ਹੁੰਦੇ ਹਨ।  ਸ਼ਰਣ ਮੰਗਣ ਵਾਲਿਆਂ ਵਿਚ ਬੇਰੋਜ਼ਗਾਰ ਭਾਰਤੀਆਂ ਤੋਂ ਇਲਾਵਾ ਆਪਣੀ ਜਾਤ ਦੇ ਬਾਹਰ ਵਿਆਹ ਕਰਨ ਕਾਰਨ ਮੌਤ ਦੇ ਖਦਸ਼ੇ ਦਾ ਸਾਹਮਣਾ ਕਰਨਾ ਤੇ ਸਿੱਖਾਂ ਵਿਚ ਸਿਆਸੀ ਸ਼ਰਣ ਮੰਗਣ ਵਾਲੇ ਵੀ ਸ਼ਾਮਲ ਹਨ।

Comment here

Verified by MonsterInsights