Site icon SMZ NEWS

ਸਤਿਕਾਰ ਕਮੇਟੀ ਤੇ SGPC ਟਾਸਕ ਫੋਰਸ ਵਿਚਕਾਰ ਹੋਇਆ ਜ਼ਬਰਦਸਤ ਟਕਰਾਵ

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਤਿਕਾਰ ਕਮੇਟੀ ਵਿਚਕਾਰ ਜ਼ਬਰਦਸਤ ਟਕਰਾਅ ਹੋਇਆ ਜਿਸ ‘ਚ ਤਲਵਾਰਾਂ ਤੇ ਡਾਂਗਾ ਚੱਲੀਆਂ…

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਤਿਕਾਰ ਕਮੇਟੀ ਵਿਚਕਾਰ ਜ਼ਬਰਦਸਤ ਟਕਰਾਅ ਹੋ ਗਿਆ। ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸੇ ਨਾਲ ਧੱਕਾ ਮੁੱਕੀ ਹੋਣ ਦੀ ਖ਼ਬਰ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸਤਿਕਾਰ ਕਮੇਟੀ ਵੱਲ੍ਹੋਂ ਪਿਛਲੇ 40 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ।

ਅੱਜ ਜਦੋਂ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸੇ ਵਲੋਂ ਸ਼੍ਰੋਮਣੀ ਕਮੇਟੀ ਦੇ ਦਫਤਰ ਨੂੰ ਫਿਰ ਤੋਂ ਜਿੰਦਾ ਲਾ ਕੇ ਬੰਦ ਕੀਤਾ ਗਿਆ ਅਤੇ ਦੂਸਰੇ ਗੇਟ ‘ਤੇ ਧਰਨਾ ਲਗਾ ਕੇ ਬੰਦ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਤਿਕਾਰ ਕਮੇਟੀ ਵਿਚਕਾਰ ਜ਼ਬਰਦਸਤ ਟਕਰਾਅ ਹੋਇਆ ਜਿਸ ‘ਚ ਤਲਵਾਰਾਂ ਤੇ ਡਾਂਗਾ ਚੱਲੀਆਂ।

ਕਈ ਸਿੱਖ ਜਥੇਬੰਦੀਆਂ ਤੇ ਐਸ.ਜੀ.ਪੀ.ਸੀ ਦੀ ਟਾਸਕ ਫੋਰਸ ਦੇ ਮੈਂਬਰ ਇਸ ਟਕਰਾਅ ‘ਚ ਜ਼ਖਮੀ ਹੋਣ ਦੀ ਖਬਰ ਹੈ। ਫਿਲਹਾਲ ਮੌਕੇ ‘ਤੇ ਐਂਬੂਲੈਂਸ ਬੁਲਾਈ ਗਈ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਭੇਜਣ ਦੀ ਖਬਰ ਸਾਹਮਣੇ ਆ ਰਹੀ ਹੈ।

Exit mobile version