ਅੱਗ ਦੀਆਂ ਲਾਟਾਂ ਨੇ ਪੂਰਬ ਵੱਲ ਵਧਦਿਆਂ ਰੌਕੀ ਮਾਉਂਟੇਨ ਨੈਸ਼ਨਲ ਪਾਰਕ ਨੂੰ ਵੀ ਲਪੇਟ ਵਿੱਚ ਲੈ ਲਿਆ ਹੈ…
ਅਮਰੀਕਾ ਦੇ ਕੋਲੋਰਾਡੋ ਵਿੱਚ ਲੱਗੀ ਅੱਗ ਬੇਕਾਬੂ ਹੁੰਦੀ ਜਾ ਰਹੀ ਹੈ। ਇਹ ਖੇਤਰ ਪਹਿਲਾਂ ਹੀ ਇਤਿਹਾਸ ਦੀ ਸਭ ਤੋਂ ਵੱਡੀ ਅੱਗ ਨਾਲ ਜੂਝ ਰਿਹਾ ਹੈ ਜਦਕਿ ਹੁਣ ਇਕ ਹੋਰ ਭੜਕਦੇ ਅੱਗ ਦੇ ਧਮਾਕੇ ਨੇ ਇਸ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ।ਇਸ ਅੱਗ ਨੇ ਇਕ ਦਿਨ ਵਿਚ 100,000 ਏਕੜ ਤੋਂ ਵੀ ਵੱਧ ਖੇਤਰ ਸਾੜ ਦਿੱਤਾ ਹੈ। ਅੱਗ ਦੀਆਂ ਲਾਟਾਂ ਨੇ ਪੂਰਬ ਵੱਲ ਵਧਦਿਆਂ ਰੌਕੀ ਮਾਉਂਟੇਨ ਨੈਸ਼ਨਲ ਪਾਰਕ ਨੂੰ ਵੀ ਲਪੇਟ ਵਿੱਚ ਲੈ ਲਿਆ ਹੈ।ਇਸ ਅੱਗ ਨੂੰ ਈਸਟ ਟ੍ਰਬਲਸਮ ਕਿਹਾ ਗਿਆ ਹੈ ਜਿਸ ਨੇ 125,000 ਏਕੜ ਪ੍ਰਭਾਵਿਤ ਕੀਤੇ ਹਨ ,ਇਸਦੇ ਨਾਲ ਹੀ 40,000 ਫੁੱਟ ਲੰਬੇ ਧੂੰਏਂ ਨੇ ਗ੍ਰੈਂਡ ਲੇਕ ਨੇੜਲੇ ਸ਼ਹਿਰ ਨੂੰ ਖਾਲੀ ਕਰਵਾਉਣ ਲਈ ਵੀ ਮਜਬੂਰ ਕੀਤਾ ਹੈ।
ਈਸਟ ਟ੍ਰਬਲਸਮ ਹੁਣ ਕੋਲੋਰਾਡੋ ਦੇ ਰਿਕਾਰਡਾਂ ਵਿੱਚ ਚੌਥੀ ਸਭ ਤੋਂ ਵੱਡੀ ਜੰਗਲੀ ਅੱਗ ਹੈ ਜਿਹੜੀ 14 ਅਕਤੂਬਰ ਨੂੰ ਸ਼ੁਰੂ ਹੋਈ ਸੀ ਅਤੇ ਬੁੱਧਵਾਰ ਨੂੰ ਇਹ ਅਕਾਰ ਵਿੱਚ ਚੌਗੁਣੀ ਹੋ ਗਈ ਹੈ। ਜਿਕਰਯੋਗ ਹੈ ਕਿ ਕੋਲੋਰਾਡੋ ਦੇ ਇਤਿਹਾਸ ਦੀਆਂ ਪੰਜ ਸਭ ਤੋਂ ਵੱਡੀਆਂ ਅੱਗਾਂ ਵਿਚੋਂ ਤਿੰਨ 2020 ਵਿੱਚ ਲੱਗੀਆਂ ਹਨ। ਇਹ ਰਾਜ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਇਤਿਹਾਸ ਦੀ ਸਭ ਤੋਂ ਵੱਡੀ ਅੱਗ ਕੈਮਰਨ ਪੀਕ ਨਾਲ ਵੀ ਜੂਝ ਰਿਹਾ ਹੈ ਜਿਹੜੀ ਤਕਰੀਬਨ 207,000 ਏਕੜ ਵਿਚ ਫੈਲ ਗਈ ਹੈ।