ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸੇ ਹੀ ਸੰਬੰਧ ਵਿੱਚ ਅੱਜ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਆਗੂਆਂ ਨੇ ਕੀਤੀ ਮੀਟਿੰਗ…
ਗੁਰਦੁਆਰਾ ਸਾਰਾਗੜ੍ਹੀ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਜਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਦੀ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਮੋਦੀ ਸਰਕਾਰ ਨੇ ਜੋ ਆਰਡੀਨੈਸ ਪਾਸ ਕੀਤੇ ਹਨ ਓਹ ਬਿੱਲਕੁਲ ਕਿਸਾਨ ਵਿਰੋਧੀ ਹਨ ਜੇ ਕਰ ਪੰਜਾਬ ਦਾ ਕਿਸਾਨ ਹੀ ਨਹੀਂ ਰਹੇਗਾ ਤਾਂ ਕੋਈ ਮਜਦੂਰ ਦੁਕਾਨ ਦਾਰ ਆੜ੍ਤੀਆ ਹੋ ਛੋਟੇ ਵੱਡੇ ਵਪਾਰੀ ਸਭ ਇਸ ਦੀ ਚਪੇਟ ਵਿੱਚ ਆ ਜਾਣਗੇ ਖੁਦ ਕਿਸਾਨ ਆਪਣੀ ਹੀ ਜਮੀਨ ਵਿੱਚ ਮਜਦੂਰ ਬਣ ਕੇ ਰਹਿ ਜਾਵੇਗਾ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਨਿੱਜੀਕਰਨ ਦੀ ਨੀਤੀ ਨਾਲ ਲਾਭ ਪਹੁੰਚਾਓਣਾ ਚਾਹੁੰਦੀ ਹੈ ਜਦਕਿ ਸਾਰੇ ਹੀ ਵਿਭਾਗਾਂ ਦਾ ਨਿੱਜੀਕਰਨ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਜਿਸ ਵਿੱਚ ਪੰਜਾਬ ਸਰਕਾਰ ਲੱਗੇ ਹੋਏ ਮੁਲਾਜ਼ਮਾਂ ਨੂੰ ਪੱਕਾ ਨਾ ਕਰਕੇ ਸਗੋਂ ਓਹਨਾ ਦਾ ਸ਼ੋਸ਼ਨ ਕਰ ਰਹੀ ਹੈ ਜਿਸ ਦਾ ਖਮਿਆਜਾ ਓਸ ਨੂੰ ਆਓੁਣ ਵਾਲੇ 2021ਦੇ ਇਲੈਕਸ਼ਨਾ ਵਿੱਚ ਭੁਗਤਨਾ ਪਵੇਗਾ ।
ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸੇ ਹੀ ਸੰਬੰਧ ਵਿੱਚ ਅੱਜ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਆਗੂਆਂ ਨੇ ਮੀਟਿੰਗ ਕੀਤੀ ਤੇ 24 ਅਕਤੂਬਰ ਨੂੰ ਸਾਰੀਆਂ ਜੱਥੇਬੰਦੀਆਂ ਦੇ ਸਹਿਯੋਗ ਨਾਲ ਮੋਦੀ ਤੇ ਕੈਪਟਨ ਦਾ ਰਾਵਣ ਰੂਪੀ ਬੁੱਤ ਬਣਾ ਕੇ ਸ਼ਹੀਦ ਓੂਧਮ ਸਿੰਘ ਚੌਂਕ ਵਿੱਚ ਅੱਗ ਲਾ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਜਿਸ ਵਿੱਚ ਪੰਜਾਬ ਭਰ ਦੀਆਂ ਜੱਥੇਬੰਦੀਆਂ ਹਿੱਸਾ ਲੈਣਗੀਆਂ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਸਮੂਹ ਜੱਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕਰਦਾ ਹੈ ।