Site icon SMZ NEWS

Punjab Crime News: ਰਾਹਗੀਰਾਂ ਨੇ ਬਚਾਈ 8 ਸਾਲਾ ਬੱਚੀ ਦੀ ਪੱਤ

ਬੱਚੀ ਨਾਲ ਜਬਰ ਜਿਨਾਹ ਦੀ ਕੋਸਿਸ਼ ਕਰ ਰਹੇ ਵਿਅਕਤੀ ਨੂੰ ਕੀਤਾ ਕਾਬੂ…

ਸਥਾਨਕ ਬਰਕੰਦੀ ਰੋਡ ’ਤੇ ਝਾੜੀਆਂ ’ਚ ਇੱਕ ਕਾਗਜ਼ ਚੁਗਣ ਵਾਲੀ 8 ਸਾਲਾ ਬੱਚੀ ਨਾਲ ਜਬਰ ਜਿਨਾਹ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੱਚੀ ਦੀਆਂ ਅਵਾਜ਼ਾਂ ਜਦੋਂ ਆਸ ਪਾਸ ਦੇ ਲੋਕਾਂ ਨੇ ਸੁਣੀਆਂ ਤਾਂ ਉਨ੍ਹਾਂ ਬੱਚੀ ਨਾਲ ਜਬਰ ਜਿਨਾਹ ਦੀ ਕੋਸਿਸ਼ ਕਰ ਰਹੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਤੁਰੰਤ ਪੁਲਸ ਦੇ ਹਵਾਲੇ ਕਰ ਦਿੱਤਾ। ਬੱਚੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

ਇਸ ਸਬੰਧੀ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਬੱਚੀ ਦੇ ਮਾਮਾ ਨੇ ਦੱਸਿਆ ਕਿ ਉਸਦੀ ਭਾਣਜੀ ਕਾਗਜ਼ ਵਗੈਰਾ ਚੁਗਣ ਗਈ ਸੀ, ਜਿਸਨੂੰ ਸੂਰਜ ਨਾਂਅ ਦਾ ਵਿਅਕਤੀ ਕਬਾੜ ਦੇਣ ਦੇ ਬਹਾਨੇ ਵਰਗਲਾ ਕੇ ਲੈ ਗਿਆ। ਜਦੋਂ ਉਹ ਉਸਦਾ ਪਿੱਛਾ ਕਰਦੇ ਪੁੱਜੇ ਤਾਂ ਇਹ ਵਿਅਕਤੀ ਬਰਕੰਦੀ ਰੋਡ ਨੇੜੇ ਝਾੜੀਆਂ ’ਚ ਬੱਚੀ ਨਾਲ ਜਬਰਦਸਤੀ ਕਰਦਿਆਂ ਜਬਰ ਜਿਨਾਹ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਬੱਚੀ ਅਵਾਜ਼ਾਂ ਲਗਾ ਰਹੀ ਸੀ।

ਪੁਲਿਸ ਨੇ ਇਸ ਸਬੰਧੀ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਲੀ ਰੋਡ ਵਾਸੀ ਸੂਰਜ ਖ਼ਿਲਾਫ਼ ਆਈਪੀਸੀ ਦੀ ਧਾਰਾ 376, 511 ਅਤੇ ਪਾਸਕੋ ਐਕਟ 2012 ਦੀ ਧਾਰਾ 7,8 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸੂਰਜ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

Exit mobile version