ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜਨਮਦਿਨ ਸੀ…
ਮੰਗਲਵਾਰ ਦਾ ਦਿਨ ਕਾਫੀ ਅਹਿਮ ਰਿਹਾ। ਜਿੱਥੇ ਪੰਜਾਬ ਵਿਧਾਨ ਸਭਾ ‘ਚ ਕੈਪਟਨ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਬਿੱਲ ਪਾਸ ਕਰ ਸਮੁੱਚੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਏਕਾ ਦਿਖਾਇਆ, ਉਥੇ ਹੀ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜਨਮਦਿਨ ਸੀ, ਜੋ ਕਿ ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕੇਕ ਕੱਟ ਕੇ ਮਨਾਇਆ।
ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਵਧਾਈਆਂ ਕੈਪਟਨ ਨੇ ਸਿੱਧਾ ਉਨ੍ਹਾਂ ਨੂੰ ਮਿਲ ਕੇ ਨਹੀਂ ਦਿੱਤੀਆਂ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਿੱਧੂ ਦਾ ਕੱਲ੍ਹ ਜਨਮਦਿਨ ਸੀ, ਨਹੀਂ ਤਾਂ ਉਹ ਵੀ ਸਿੱਧੂ ਨੂੰ ਹੈਪੀ ਬਰਥਡੇਅ ਕਹਿ ਦਿੰਦੇ। ਕੈਪਟਨ ਨੇ ਸਿੱਧੂ ਦੁਆਰਾ ਵਿਧਾਨ ਸਭਾ ‘ਚ ਦਿੱਤੇ ਭਾਸ਼ਣ ਬਾਰੇ ਵੀ ਚੰਗਾ ਕਿਹਾ। ਉਨ੍ਹਾਂ ਕਿਹਾ ਕਿ ਸਿੱਧੂ ਦੇ ਦਮਦਾਰ ਬੋਲਾਂ ਲਈ ਉਹ ਵਧਾਈ ਦੇ ਪਾਤਰ ਹਨ ਅਤੇ ਜਨਮਦਿਨ ਦੀਆਂ ਬਹੁਤ ਮੁਬਾਰਕਾਂ ਹੋਣ।