Coronavirus

ਨਿਊਜ਼ੀਲੈਂਡ ‘ਚ ਕਾਮਿਆਂ ਦੇ ਨਾਲ ਬਾਰਡਰ ਰਾਹੀਂ ਦਾਖ਼ਲ ਹੋ ਰਿਹਾ ਹੈ ਕੋਰੋਨਾ

ਨਵੇਂ ਆਏ ਕੋਰੋਨਾ ਕੇਸਾਂ ਵਿਚ ਰੂਸ ਅਤੇ ਯੂਕ੍ਰੇਨ ਤੋਂ ਆਏ 18 ਵਿਦੇਸ਼ੀ ਮਛੇਰੇ ਸ਼ਾਮਿਲ ਹਨ…

ਨਿਊਜ਼ੀਲੈਂਡ ਦੇ ਵਿਚ ਜਿੱਥੇ ਕੁਝ ਲੋਕ ਹੌਲੀ-ਹੌਲੀ ਕਰਕੇ ਵਾਪਿਸ ਆ ਰਹੇ ਹਨ ਉਥੇ ਕਾਮਿਆਂ ਦੀ ਘਾਟ ਪੂਰੀ ਕਰਨ ਵਾਸਤੇ ਕਈ ਕੰਪਨੀਆਂ ਵੀ ਅਜਿਹੇ ਉਪਰਾਲੇ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਕਾਮੇ ਮਿਲ ਜਾਣ। ਅਜਿਹੇ ਕੁੱਝ ਕੇਸਾਂ ਵਿੱਚ ਕੋਰੋਨਾ ਵੀ ਬਾਰਡਰ ਟੱਪ ਕੇ ਨਿਊਜ਼ੀਲੈਂਡ ਦਾਖਲ ਹੋ ਰਿਹਾ ਹੈ। ਪਿਛਲੇ ਦਿਨੀਂ ਇਥੇ ਪਹੁੰਚੇ ਮਛੇਰਿਆਂ ਵਿਚੋਂ 18 ਪਾਜ਼ੀਟਿਵ ਆ ਚੁੱਕੇ ਹਨ ਅਤੇ ਹੋਰਾਂ ਦੇ ਆਉਣ ਦੀ ਵੀ ਸੰਭਾਵਨਾ ਹੈ।

ਸਿਹਤ ਵਿਭਾਗ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿਚ 25 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 2 ਕੇਸ ਕਮਿਊਨਿਟੀ ਦੇ ਵੀ ਹਨ, ਜੋ ਬੰਦਰਗਾਹ ਉਤੇ ਕੰਮ ਕਰਨ ਵਾਲਿਆਂ ਨਾਲ ਜੁੜੇ ਹੋਏ ਹਨ। ਨਵੇਂ ਆਏ ਕੋਰੋਨਾ ਕੇਸਾਂ ਵਿਚ ਰੂਸ ਅਤੇ ਯੂਕ੍ਰੇਨ ਤੋਂ ਆਏ 18 ਵਿਦੇਸ਼ੀ ਮਛੇਰੇ ਸ਼ਾਮਿਲ ਹਨ।

ਇਕੋ ਵਾਰ ਇਕੱਠੇ ਕੇਸ ਸਾਹਮਣੇ ਆਉਣ ਬਾਅਦ ਸਰਕਾਰ ਨੇ ਅਜੇ ਕਿਸੇ ਤਰ੍ਹਾਂ ਦੇ ਲਾਕਡਾਊਨ ਨੂੰ ਦੁਬਾਰਾ ਬਦਲੀ ਕਰਨ ਦਾ ਅਜੇ ਕੋਈ ਇਸ਼ਾਰਾ ਨਹੀਂ ਕੀਤਾ ਹੈ। ਦੇਸ਼ ਵਿੱਚ ਨਵੇਂ ਐਕਟਿਵ ਕੇਸਾਂ ਦੇ ਸ਼ਾਮਿਲ ਹੋਣ ਬਾਅਦ ਕੁੱਲ ਗਿਣਤੀ 56 ਹੋ ਗਈ ਹੈ। ਕੱਲ੍ਹ 6,308 ਟੈੱਸਟ ਕੀਤੇ ਗਏ, ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 1,040,911 ਹੋ ਗਈ ਹੈ।

ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1912 ਕੇਸ ਹੋਏ ਹਨ। ਜਿਨ੍ਹਾਂ ਵਿੱਚੋਂ 1,556 ਪੁਸ਼ਟੀ ਕੀਤੇ ਗਏ ਹਨ ਤੇ 356 ਸੰਭਾਵਿਤ ਕੇਸ ਹੀ ਹਨ। ਦੇਸ਼ ਵਿੱਚ ਬਾਰਡਰ ਪਾਰ ਤੋਂ ਆਏ ਕੁੱਲ 215 ਕੇਸ ਹੋ ਗਏ ਹਨ। ਕੋਰੋਨਾ ਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1831 ਹੈ। ਨਿਊਜ਼ੀਲੈਂਡ ਵਿੱਚ ਕੋਰੋਨਾ ਪੀੜਤ ਵਾਲਾ ਕੋਈ ਵੀ ਹਸਪਤਾਲ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।

 

Comment here

Verified by MonsterInsights