Site icon SMZ NEWS

Faridkot News: ਲੋਕਾਂ ਦੀ ਸਹੂਲਤ ਲਈ ਕੀਤੀ ਗ੍ਰਾਹਕ ਸੇਵਾ ਕੇਂਦਰ ਦੀ ਸ਼ੁਰੂਆਤ

ਗ੍ਰਾਹਕ ਸੇਵਾ ਕੇਂਦਰ ਦਾ ਉਦਘਾਟਨ ਸ਼ਾਖਾ ਦੇ ਚੀਫ ਮੈਨੇਜਰ ਸੰਜੀਵਨ ਕੁਮਾਰ ਮਹਾਜਨ ਨੇ ਰੀਬਨ ਕੱਟ ਕੇ ਕੀਤਾ…

ਸਥਾਨਕ ਬਾਜਾਖਾਨਾ ਰੋਡ ਉੱਪਰ ਸਥਿਤ ਸਟੇਟ ਬੈਂਕ ਇੰਡੀਆ(ਪੁਰਾਣੀ ਸਟੇਟ ਬੈਂਕ ਆਫ ਪਟਿਆਲਾ) ਵੱਲੋਂ ਬਾਜਾਖਾਨਾ ਰੋਡ ਉੱਪਰ ਜਨਤਾ ਮਿਲਕ ਸੈਂਟਰ ਦੇ ਬਿਲਕੁਲ ਸਾਹਮਣੇ ਗ੍ਰਾਹਕ ਸੇਵਾ ਕੇਂਦਰ ਦੀ ਸ਼ੁਰੂਆਤ ਕੀਤੀ ਗਈ।ਗ੍ਰਾਹਕ ਸੇਵਾ ਕੇਂਦਰ ਦਾ ਉਦਘਾਟਨ ਸ਼ਾਖਾ ਦੇ ਚੀਫ ਮੈਨੇਜਰ ਸੰਜੀਵਨ ਕੁਮਾਰ ਮਹਾਜਨ ਨੇ ਰੀਬਨ ਕੱਟ ਕੇ ਕੀਤਾ ਅਤੇ ਕੇਂਦਰ ਨੂੰ ਲੋਕ ਅਰਪਣ ਕੀਤਾ।

ਸ਼੍ਰੀ ਮਹਾਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੇਂਦਰ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਗਿਆ ਹੈ।ਇਸ ਸੇਵਾ ਕੇਂਦਰ ਵਿੱਚ ਕੌਈ ਵੀ ਗ੍ਰਾਹਕ ਬਿਨਾਂ ਬੈਂਕ ਆਇਆਂ 20 ਹਜਾਰ ਤੱਕ ਦਾ ਲੈਣ ਦੇਣ ਬਿਨਾਂ ਕਿਸੇ ਲਾਈਨ ਵਿੱਚ ਲੱਗਿਆਂ ਕਰਵਾ ਸਕਦਾ ਹੈ।

ਇਸ ਤੋਂ ਇਲਾਵਾ ਇਸ ਸੇਵਾ ਕੇਂਦਰ ਵਿੱਚ ਬਾਕੀ ਬੈਂਕਿੰਗ ਸੁਵਿਧਾਵਾਂ ਜਿਵੇਂ ਜ਼ੀਰੋ ਬੈਲੇਂਸ ਵਾਲੇ ਖਾਤੇ, ਜਨ ਧਨ ਵਾਲੇ ਖਾਤੇ, ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਐੱਸ.ਬੀ.ਆਈ. ਪਰਸਨਲ ਐਕਸੀਡੈਂਟਲ ਬੀਮਾ ਆਦਿ ਦਾ ਲਾਭ ਲੈ ਸਕਦੇ ਹੋ। ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਮਗਨਰੇਗਾ ਆਦਿ ਦੀ ਅਦਾਇਗੀ ਵੀ ਇਸ ਸੇਵਾ ਕੇਂਦਰ ਵਿੱਚੋਂ ਬਿਨਾਂ ਕਿਸੇ ਸਮੇਂ ਦੇ ਬੰਧਨ ਤੋਂ ਲਈ ਜਾ ਸਕਦੀ ਹੈ।

ਇਸ ਕੇਂਦਰ ਦਾ ਸਭ ਤੋਂ ਵੱਡਾ ਫਾਇਦਾ ਇਲਾਕੇ ਦੇ ਲੋਕਾਂ ਨੂੰ ਇਹ ਹੋਏਗਾ ਕਿ ਇਹ ਕੇਂਦਰ ਬੈਂਕ ਖੁੱਲ੍ਹਣ ਤੋਂ ਪਹਿਲਾਂ ਖੁੱਲ੍ਹ ਜਾਇਆ ਕਰੇਗਾ ਅਤੇ ਦੇਰ ਸ਼ਾਮ ਤੱਕ ਖੁਲ੍ਹਿਆ ਰਿਹਾ ਕਰੇਗਾ ਅਤੇ ਇਸ ਤੋਂ ਵੀ ਵੱਧ ਇਹ ਕੇਂਦਰ ਛੁੱਟੀ ਵਾਲੇ ਦਿਨ ਅਤੇ ਐਤਵਾਰ ਨੂੰ ਵੀ ਲੋਕਾਂ ਦੀ ਸੇਵਾ ਲਈ ਖੁਲ੍ਹਿਆ ਰਿਹਾ ਕਰੇਗਾ।

Exit mobile version