Site icon SMZ NEWS

ਲੋੜਵੰਦਾਂ ਲਈ ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਸੈਂਟਰਲ ਕੈਲੇਫੋਰਨੀਆ ਨੇ ਬਣਾਇਆ ਬਲੱਡ ਸੈਂਟਰ

ਕੈਲੇਫੋਰਨੀਆ ਬਲੱਡ ਸੈਂਟਰ ਵੱਲੋਂ ਆਫ਼ ਕਾਮਰਸ ਦੀ ਇਮਾਰਤ ਦੇ ਬਾਹਰ ਖ਼ੂਨਦਾਨ ਦੀ ਮੁਹਿੰਮ ਚਲਾਈ ਗਈ…

ਖ਼ੂਨਦਾਨ ਦੀ ਇਨਸਾਨੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਕਿਸੇ ਲੋੜਵੰਦ ਨੂੰ ਸਮੇਂ ਸਿਰ ਖ਼ੂਨਦਾਨ ਕਰਕੇ ਉਸਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮਹਾਂਦਾਨ ਦੀ ਲੋੜ ਨੂੰ ਸਮਝਦਿਆਂ ਹੋਇਆ ਸੈਂਟਰਲ ਕੈਲੇਫੋਰਨੀਆ ਬਲੱਡ ਸੈਂਟਰ ਵੱਲੋਂ ਓਲਡ ਟਾਊਨ ਕਲੋਵਿਸ ਵਿਚ ,ਕਲੋਵਿਸ ਚੈਂਬਰ ਆਫ਼ ਕਾਮਰਸ ਦੀ ਇਮਾਰਤ ਦੇ ਬਾਹਰ ਖ਼ੂਨਦਾਨ ਦੀ ਮੁਹਿੰਮ ਚਲਾਈ ਗਈ। ਸੈਂਟਰਲ ਕੈਲੇਫੋਰਨੀਆ ਬਲੱਡ ਸੈਂਟਰ ਦੇ ਅਕਾਉਂਟ ਅਧਿਕਾਰੀ ਰਾਲਫ਼ ਰਮੀਰੇਜ਼ ਨੇ ਕਿਹਾ ਲੋਕ ਪੜ੍ਹੇ-ਲਿਖੇ ਨਹੀਂ ਹਨ ਜਿਸ ਕਰਕੇ ਉਹ ਖ਼ੂਨ ਦਾਨ ਨਹੀਂ ਕਰਦੇ ਅਤੇ ਇਹ ਇੱਕ ਕੌਮੀ ਘਾਟ ਹੈ।

ਲੋੜਵੰਦਾਂ ਲਈ ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਸੈਂਟਰਲ ਕੈਲੇਫੋਰਨੀਆ ਬਲੱਡ ਸੈਂਟਰ ਖ਼ੂਨਦਾਨੀਆਂ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਇਸ ਮਹਾਂਮਾਰੀ ਦੌਰਾਨ ਵੀ ਇਹ ਸੰਸਥਾ ਖ਼ੂਨ ਦਾਨ ਕਰਵਾਉਣ ਲਈ ਸਾਰੀਆਂ ਸਾਵਧਾਨੀਆਂ ਵਰਤਦੀ ਹੈ।ਇਸ ਸੰਸਥਾ ਅਨੁਸਾਰ ਕਿਸੇ ਵਿਅਕਤੀ ਨੂੰ ਦਾਨ ਕਰਨ ਲਈ ਉਨ੍ਹਾਂ ਦੇ ਖ਼ੂਨ ਦੀ ਕਿਸਮ ਨੂੰ ਜਾਣਨ ਦੀ ਜ਼ਰੂਰਤ ਨਹੀਂ ਹੈ ,ਇਹ ਕੰਮ ਵੀ  ਸੈਂਟਰਲ ਕੈਲੇਫੋਰਨੀਆ ਬਲੱਡ ਸੈਂਟਰ ਕਰੇਗਾ ਅਤੇ ਖ਼ੂਨਦਾਨ ਕਰਨ ਦੀ ਪ੍ਰਕਿਰਿਆ ਸਿਰਫ਼ ਅੱਠ ਤੋਂ ਦਸ ਮਿੰਟ ਲੈਂਦੀ ਹੈ। ਇਸ ਤੋਂ ਇਲਾਵਾ www.donateblood.org ਵੈੱਬਸਾਈਟ ਤੋਂ ਖ਼ੂਨਦਾਨ ਬਾਰੇ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ।

Exit mobile version