Site icon SMZ NEWS

ਦਿੱਲੀ ਗੁਰਦੁਆਰਾ ਚੋਣਾਂ ਸਬੰਧੀ ਦਿੱਲੀ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ

All India Sikh Students Federation

ਦਿੱਲੀ ਗੁਰਦੁਆਰਾ ਚੋਣਾਂ ਸਬੰਧੀ ਦਿੱਲੀ ਹਾਈ ਕੋਰਟ ਦਾ ਫੈਸਲਾ…

ਸ਼੍ਰੋਮਣੀ ਅਕਾਲੀ ਦਲ ਦੇ ਕਮੇਟੀ ਮੈਂਬਰ ਅਤੇ ਆਲ ਇੰਡੀਆ ਸਿੱਖ ਸਟੂਡੈੰਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾਂ,ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ,ਫੈਡਰੇਸ਼ਨ ਤੇ ਅਕਾਲੀ ਨੇਤਾ ਹਰਸ਼ਰਨ ਸਿੰਘ ਭਾਤਪੁਰ ਜਟਾਂ,ਕੁਲਦੀਪ ਸਿੰਘ ਮਜੀਠਾ,ਗੁਰਚਰਨ ਸਿੰਘ ਬਸਿਆਲਾ,ਲਖਬੀਰ ਸਿੰਘ ਖਾਲਸਾ ਟਾਂਡਾ ਤੇ ਬੀਬੀ ਕਮਲਜੀਤ ਕੌਰ ਕੁੱਕੜਾਂ ਨੇ ਜਾਰੀ ਇਕ ਸਾਂਝੇ ਬਿਆਨ ਰਾਹੀ ਦਿੱਲੀ ਹਾਈ ਕੋਰਟ ਵਲੋਂ ਬਾਦਲ ਦਲ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਟਕਾਉਣ ਦੇ ਸੁਪਨਿਆਂ ਤੇ ਪਾਣੀ ਫੇਰਦਿਆਂ ਦਿੱਲੀ ਕਮੇਟੀ ਦੀਆਂ ਚੋਣਾਂ ਅਪ੍ਰੈਲ 2021 ਤੱਕ ਕਰਾਉਣ ਦੇ ਦਿੱਤੇ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਨੇ ਸਵਾਗਤ ਕੀਤਾ ਹੈ।

ਉਹਨਾਂ ਕਿਹਾ  ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਦਿੱਲੀ ਗੁਰਦੁਆਰਾ ਚੌਣਾ ਵਿੱਚ ਬਾਦਲ ਦਲ ਦੇ ਭ੍ਰਿਸ਼ਟ ਨਿਜਾਮ ਨੂੰ ਬੱਦਲਣ ਲਈ ਬਾਦਲ ਦਲ ਵਿਰੋਧੀ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਇਕੱਠਿਆਂ ਕਰਨ ਲਈ ਅਹਿਮ ਭੂਮਿਕਾ ਨਿਭਾਉਣਗੇ।

ਅਕਾਲੀ/ਫੈਡਰੇਸ਼ਨ ਨੇਤਾਵਾਂ ਕਿਹਾ ਕਿ ਬਾਦਲ ਹਰ ਤਰਾਂ ਦਾ ਛੜਯੰਤਰ ਕਰਕੇ ਦਿੱਲੀ ਤੇ ਪੰਜਾਬ ਦੀਆਂ ਗੁਰਦੁਆਰਾਂ ਚੌਣਾ ਬੇਈਮਾਨੀ ਨਾਲ ਟਾਲਣੀਆਂ ਚਾਹੁੰਦੇ ਹਨ ਕਿਉਂਕਿ ਅਕਾਲੀ ਦਲ ਬਾਦਲ ਸਿੱਖ ਸੰਗਤਾਂ ਵਿੱਚੋਂ ਖਤਮ ਹੋ ਚੁੱਕਾ ਹੈ । ਜਿਸ ਦੀ ਤਾਜ਼ਾ ਮਿਸਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਬਾਦਲਾਂ ਦਾ ਸਫਾਇਆਂ ਕਰਕੇ ਸਿੱਖ ਪੰਥ ਦੀ ਕੱਦਾਵਰ ਸ਼ਖ਼ਸੀਅਤ ਬਾਬਾ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹਨ।

ਉਕਤ ਨੇਤਾਵਾਂ ਕਿਹਾ ਕਿ ਹੁਣ ਬਰਗਾੜੀ ਕਾਂਡ, ਡੇਰਾ ਸਰਸਾ ਮੁਖੀ ਨੂੰ ਬਿਨਾਂ ਮੰਗਿਆਂ ਮਾਫ਼ੀ , 328 ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਗੁੰਮਸ਼ੁਦਗੀ , ਲਿਫ਼ਾਫ਼ਾ ਕਲਚਰ ਅਤੇ ਕਿਸਾਨਾਂ,ਪੰਜਾਬ ਤੇ ਸਿੱਖ ਪੰਥ ਨਾਲ ਕੀਤੀਆਂ ਗਦਾਰੀਆਂ ਅਕਾਲੀ ਦਲ ਬਾਦਲ ਨੂੰ ਪੰਜਾਬ ਦੇ ਧਾਰਮਿਕ ਤੇ ਸਿਆਸੀ ਮੰਚ ਤੋ ਨੇਸਤੋ ਨਬੂਦ ਕਰ ਕੇ ਰੱਖ ਦੇਣਗੀਆਂ। ਹੁਣ ਅਕਾਲੀ ਦਲ ਬਾਦਲ ਦਾ ਕੋਈ ਹੀਲਾ ਵਸੀਲਾ ਤੇ ਜੰਤਰ ਮੰਤਰ ਨਹੀਂ ਚਲਣਾ ਕਿਉਂਕਿ ਹੁਣ ਇਹਨਾਂ ਮੱਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਤੇ ਪੰਥ ਅਤੇ ਪੰਜਾਬੀਆਂ ਨਾਲ ਲਾਇਆ ਹੈ।

ਬਿਆਨ ਦੇ ਅਖੀਰ ਵਿੱਚ ਅਕਾਲੀ ਤੇ ਫੈਡਰੇਸ਼ਨ ਆਗੂਆਂ ਨੇ ਕਿਹਾ  ਜਿਸ ਤਰ੍ਹਾਂ ਅਕਾਲੀ ਦਲ ਬਾਦਲ ਪੰਜਾਬੀਆਂ ਤੇ ਪੰਥਕ ਸਫਾਂ ਵਿੱਚ ਬੇਨਕਾਬ ਹੋ ਚੁੱਕਾਂ ਹੈ ‌ਉਸੇ ਤਰ੍ਹਾਂ ਕਿਸਾਨੀ ਸੰਘਰਸ਼ ਨੇ ਵੀ ਇਹਨਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ ਨਕਾਰ ਦਿੱਤਾ ਹੈ।

Exit mobile version