ਔਰਤ ਦਾ ਕਹਿਣਾ ਹੈ ਕਿ ਤਿੰਨ ਲੜਕਿਆਂ ਨੇ ਪਿਸਤੌਲ ਦੀ ਨੋਕ ‘ਤੇ ਉਸ ਨਾਲ ਗੈਂਗਰੇਪ ਕੀਤਾ।
ਅੰਮ੍ਰਿਤਸਰ ‘ਚ ਇੱਕ ਔਰਤ ਵੱਲੋਂ ਤਿੰਨ ਨੌਜਵਾਨਾਂ ‘ਤੇ ਗੈਂਗਰੇਪ ਕਰਨ ਦਾ ਦੋਸ਼ ਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਘਟਨਾ ਬਟਾਲਾ ਰੋਡ ਸਥਿਤ ਇਕ ਹੋਟਲ ‘ਚ ਦੋ ਦਿਨ ਪਹਿਲਾਂ ਹੋਈ ਸੀ। ਔਰਤ ਮੁਤਾਬਕ ਤਿੰਨੋਂ ਨੌਜਵਾਨ ਅਜਨਾਲਾ ਦੇ ਰਹਿਣ ਵਾਲੇ ਹਨ ਤੇ ਤਿੰਨਾਂ ਨੇ ਠੰਢੇ ਦੀ ਬੋਤਲ ‘ਚ ਨਸ਼ੀਲਾ ਪਦਾਰਥ ਪਿਆ ਕੇ ਔਰਤ ਨਾਲ ਜਬਰ ਜਨਾਹ ਕੀਤਾ।
ਔਰਤ ਦੁਆਰਾ ਮੋਹਕਮਪੁਰ ਥਾਣੇ ‘ਚ ਸ਼ਿਕਾਇਤ ਦਰਜ ਕਰਾਈ ਗਈ ਜਿਸ ‘ਚ ਉਸਨੇ ਦੱਸਿਆ ਕਿ ਉਹ ਇੱਕ ਸੱਭਿਆਚਾਰਕ ਗਰੁੱਪ ‘ਚ ਕੰਮ ਕਰਦੀ ਹੈ। ਉਸਦਾ ਕਹਿਣਾ ਹੈ ਕਿ ਅਨਜਾਲਾ ਦੇ ਤਿੰਨੋਂ ਨੌਜਵਾਨਾਂ ਨੇ 6 ਅਕਤੂਬਰ ਨੂੰ ਉਸਨੂੰ ਫੋਨ ਕੀਤਾ ਅਤੇ ਸੱਭਿਆਚਾਰਕ ਗਰੁੱਪ ‘ਚ ਨਾਲ ਕੰਮ ਕਰਦੇ ਉਸਦੇ ਸਾਥੀ ਦਾ ਐਕਸੀਡੈਂਟ ਹੋ ਗਿਆ ਹੈ। ਜਿਸ ਤੋਂ ਬਾਅਦ ਔਰਤ ਆਪਣੀ 11 ਸਾਲਾ ਬੇਟੀ ਨਾਲ ਬੱਸ ਸਟੈਂਡ ਪੁੱਜੀ ਜਿਥੇ ਨੌਜਵਾਨਾਂ ਨੇ ਠੰਢੇ ਦੀ ਬੋਤਲ ‘ਚ ਨਸ਼ੀਲਾ ਪਦਾਰਥ ਮਿਲਾ ਕੇ ਉਸਨੂੰ ਪਿਲਾ ਦਿੱਤਾ ਤੇ ਉਹ ਬੇਹੋਸ਼ ਹੋ ਗਈ। ਔਰਤ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਤਿੰਨਾਂ ਲੜਕਿਆਂ ਨੇ ਪਿਸਤੌਲ ਦੀ ਨੋਕ ‘ਤੇ ਉਸ ਨਾਲ ਗੈਂਗਰੇਪ ਕੀਤਾ। ਜਿਸ ਤੋਂ ਬਾਅਦ ਉਸਨੂੰ ਅਤੇ ਉਸਦੀ ਧੀ ਨੂੰ ਸੜਕ ‘ਤੇ ਧਮਕਾ ਕੇ ਛੱਡ ਗਏ। ਉਸਨੇ ਇਹ ਵੀ ਕਿਹਾ ਕਿ ਨੌਜਵਾਨ ਉਸ ਦਾ ਮੋਬਾਈਲ ਤੇ ਪੈਸੇ ਵੀ ਲੈ ਗਏ।
ਔਰਤ ਅਨੁਸਾਰ ਉਹ 7 ਅਕਤੂਬਰ ਨੂੰ ਸੰਬੰਧਤ ਥਾਣੇ ਗਈ ਜਿਸ ਮਗਰੋਂ ਕਮਿਸ਼ਨਰ, ਪੁਲਿਸ ਦੇ ਦਖ਼ਲ ਮਗਰੋਂ ਉਸਦਾ ਮੁਕੱਦਮਾ 8 ਅਕਤੂਬਰ ਨੂੰ ਦਰਜ ਕੀਤਾ ਗਿਆ। ਔਰਤ ਅਤੇ ਉਸਦੀ ਬੇਟੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਤਿੰਨਾਂ ਨੌਜਵਾਨਾਂ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਇੱਕ ਟੀਮ ਵੱਲੋਂ ਉਕਤ ਹੋਟਲ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਗਈ ਹੈ।
Comment here