ਸਮ੍ਰਿਤੀ ਇਰਾਨੀ ਖਿਲਾਫ ਰੋਸ ਪ੍ਰਗਟਾਅ ਰਹੇ ਲੋਕਾਂ ਨੂੰ ਅਤੇ ਕਾਂਗਰਸੀ ਨੇਤਾਵਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ…
ਹਾਥਰਸ ਬਲਾਤਕਾਰ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਉਥੇ ਹੀ ਲਗਾਤਾਰ ਸੋਸ਼ਣ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਲੋਕਾਂ ਦਾ ਗੁੱਸਾ ਹੁਣ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਵਰ੍ਹਿਆ। ਵਾਰਾਨਸੀ ਪਹੁੰਚਣ ‘ਤੇ ਸਮ੍ਰਿਤੀ ਦੀ ਕਾਰ ਨੂੰ ਕਾਂਗਰਸ ਵਰਕਰਾਂ ਵੱਲੋਂ ਰੋਕਿਆ ਗਿਆ ਅਤੇ ਹਾਥਰਸ ਸਮੂਹਿਕ ਜਬਰ ਜਨਾਹ ਦੇ ਮਾਮਲੇ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ, ਇਸ ਦੇ ਨਾਲ ਹੀ ਕਾਂਗਰਸੀ ਵਰਕਰਾਂ ਵੱਲੋਂ ਵੱਧ ਰਹੇ ਲਗਾਤਾਰ ਸ਼ੋਸ਼ਣ ਦੇ ਕੇਸਾਂ ‘ਤੇ ਸਮ੍ਰਿਤੀ ਇਰਾਨੀ ਦੇ ਅਸਤੀਫ਼ੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ, “ਸਮ੍ਰਿਤੀ ਇਰਾਨੀ ਗੋ ਬੈਕ !
ਹਾਲਾਂਕਿ ਸਮ੍ਰਿਤੀ ਇਰਾਨੀ ਖਿਲਾਫ ਰੋਸ ਪ੍ਰਗਟਾਅ ਰਹੇ ਲੋਕਾਂ ਨੂੰ ਅਤੇ ਕਾਂਗਰਸੀ ਨੇਤਾਵਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਦਸਦੀਏ ਕਿ ਨਿਰਭਿਆ ਬਲਾਤਕਾਰ ਮਾਮਲੇ ਤੋਂ ਬਾਅਦ ਵੀ ਅਜੇ ਤੱਕ ਅਜਿਹਾ ਘਿਨੌਣਾ ਅਪਰਾਧ ਕਰਨ ਵਾਲਿਆਂ ਖਿਲਾਫ ਕੋਈ ਠੋਸ ਕਾਨੂੰਨ ਨਾ ਬਣਨ ਦੇ ਵਿਰੋਧ ‘ਚ ਲੋਕਾਂ ਦਾ ਰੋਸ ਲਗਾਤਾਰ ਜਾਰੀ ਹੈ।
ਉਥੇ ਹੀ ਨਿਤ ਨਵੇਂ ਮਾਮਲਿਆਂ ਚ ਲੜਕੀਆਂ ਪ੍ਰਤੀ ਵੱਧ ਰਹੇ ਅਪਰਾਧ ਅਤੇ ਕਰੂਰਤਾ ਲੋਕਾਂ ਦਾ ਦੇ ਗੁੱਸੇ ਨੂੰ ਭੜਕਾਅ ਰਹੀ ਹੈ , ਹਾਥਰ੍ਸ ਬਲਾਤਕਾਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਰੋਸ ਪ੍ਰਦਰਸ਼ਨ ਅਤੇ ਮੋਮਬੱਤੀ ਮਾਰਚ ਕੱਢੇ ਜਾ ਰਹੇ ਹਨ। ਜਨਤਾ ਦਾ ਰੋਸ ਇਸ ‘ਤੇ ਵੀ ਜ਼ਿਆਦਾ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਨੇ “ਜ਼ਬਰਦਸਤੀ” ਹੱਥਰਸ ਬਲਾਤਕਾਰ ਪੀੜਤ ਦੀ ਲਾਸ਼ ਦਾ ਸਸਕਾਰ ਕਰ ਦਿੱਤਾ।ਪੁਲਿਸ ਦੀ ਨਾਕਾਮਯਾਬੀ ਕਾਰਨ ਦੇਸ਼ ਭਰ ਵਿਚ ਭਾਰੀ ਰੋਸ ਅਤੇ ਰੋਸ ਫੈਲ ਗਿਆ