ਬੀਤੇ ਦਿਨੀਂ ਦਾਣਾ ਮੰਡੀ ਗਿੱਲ ਰੋਡ ਵਿਖੇ ਆਪਣੇ ਮੋਢਿਆਂ ਦੇ ਜ਼ੋਰ ਤੇ ਕਨਟੇਨਰ ਅਤੇ ਕਰੇਨ ਖਿੱਚਣ ਦਾ ਦਿਖਾਇਆ ਸੀ ਜਲਵਾ…
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਖੋਖਰ ਦੀ ਅਗਵਾਈ ਵਿਚ ਕਰਵਾਏ ਗਏ. ਇਕ ਸਾਦਾ ਸਮਾਗਮ ਦੌਰਾਨ ਬੀਤੇ ਦਿਨੀਂ ਦਾਣਾ ਮੰਡੀ ਗਿੱਲ ਰੋਡ ਵਿਖੇ ਆਪਣੇ ਮੋਢਿਆਂ ਦੇ ਜ਼ੋਰ ਤੇ ਕਨਟੇਨਰ ਅਤੇ ਕਰੇਨ ਖਿੱਚਣ ਦੇ ਨਾਲ ਨਾਲ ਆਪਣੇ ਦੰਦਾ ਨਾਲ 125 ਕਿੱਲੋ ਵਜ਼ਨ ਚੁੱਕਣ ਵਾਲੇ 75 ਸਾਲਾ ਜਥੇਦਾਰ ਸਤਨਾਮ ਸਿੰਘ ਨੂੰ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਬੈਂਸ ਅਤੇ ਖੋਖਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਪੰਜਾਬ ਦੇ ਵੱਡੀ ਗਿਣਤੀ ਵਿਚ ਨੌਜਵਾਨ ਨਸ਼ਿਆਂ ਤੇ ਲੱਗ ਕੇ ਆਪਣੀ ਜਵਾਨੀ ਬਰਬਾਦ ਕਰਨ ਤੇ ਲੱਗੇ ਹੋਏ ਹਨ। ਪ੍ਰੰਤੂ ਜਥੇਦਾਰ ਸਤਨਾਮ ਸਿੰਘ ਨੇ ਇਸ ਉਮਰ ਤੱਕ ਵੀ ਆਪਣਾ ਸਰੀਰ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਲਈ ਨੌਜਵਾਨਾ ਨੂੰ ਉਨ੍ਹਾਂ ਤੋਂ ਸੇਧ ਲੈ ਕੇ ਨਸ਼ੇ ਤਿਆਗ ਕੇ ਆਪਣੇ ਸਰੀਰ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਹ ਨਿਰੋਗ ਜੀਵਨ ਬਤੀਤ ਕਰ ਸਕਣ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਰਿਸ਼ੀ ਕੁਮਾਰ, ਨੀਰਜ ਗੋਰਾ, ਮੋਨੂੰ ਛਾਬੜਾ, ਰਾਹੁਲ ਕੁਮਾਰ ਆਦਿ ਹਾਜ਼ਰ ਸਨ।