Site icon SMZ NEWS

Corona Vaccine Trial: PGI ਨੇ ਕੋਰੋਨਾ ਵੈਕਸੀਨ ਦੇ ਟ੍ਰਾਇਲ ਕੀਤੇ ਸ਼ੁਰੂ ; ਤਿੰਨ ਵਾਲੰਟੀਅਰਜ਼ ਨੂੰ ਦਿੱਤੀ ਪਹਿਲੀ ਡੋਜ਼

ਇਹਨਾਂ ਤਿੰਨਾਂ ਵਾਲੰਟੀਅਰਜ਼ ਦੀ ਡਾਕਟਰਾਂ ਵੱਲੋਂ 28 ਦਿਨਾਂ ਤੱਕ ਨਿਗਰਾਨੀ ਕੀਤੀ ਜਾਵੇਗੀ।

ਪੀ ਜੀ ਆਈ ਚੰਡੀਗੜ੍ਹ ਨੇ ਆਕਸਫੋਰਡ ਦੀ ਕੋਰੋਨਾ ਵੈਕਸੀਨ ਕੋਵਿਡਸ਼ੀਲ ਦੇ ਟ੍ਰਾਇਲ ਸ਼ੁਰੂ ਕਰ ਦਿੱਤੇ ਹਨ ਅਤੇ ਤਿੰਨ ਵਾਲੰਟੀਅਰਜ਼ ਨੂੰ ਪਹਿਲੀ ਡੋਜ਼ ਦਿੱਤੀ ਹੈ। ਇਹਨਾਂ ਤਿੰਨਾਂ ਵਿਚ ਇਕ 57 ਅਤੇ ਇਕ 26 ਸਾਲਾ ਮਹਿਲਾ ਜਦਕਿ ਇਕ 33 ਸਾਲਾ ਪੁਰਸ਼ ਵੀ ਸ਼ਾਮਲ ਹੈ। ਇਹਨਾਂ ਤਿੰਨਾਂ ਵਾਲੰਟੀਅਰਜ਼ ਦੀ ਡਾਕਟਰਾਂ ਵੱਲੋਂ 28 ਦਿਨਾਂ ਤੱਕ ਨਿਗਰਾਨੀ ਕੀਤੀ ਜਾਵੇਗੀ।  ਇਸ ਉਪਰੰਤ ਇਹਨਾਂ ਦੇ ਖੂਨ ਦੇ ਸੈਂਪਲ ਲਏ ਜਾਣਗੇ।

ਫਿਰ 6 ਮਹੀਨੇ ਤੱਕ ਇਹਨਾਂ ਦੀ ਸਿਹਤ ਦਾ ਰੈਗੂਲਰ ਚੈਕਅਪ ਕੀਤਾ ਜਾਵੇਗਾ। ਇਹਨਾਂ ਵਾਲੰਟੀਅਰਜ਼ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਹਨਾਂ ਨੂੰ 0.5 ਐਮ ਐਲ ਡੋਜ਼ ਦਿੱਤੀ ਗਈ ਹੈ। ਡੋਜ਼ ਦੇਣ ਮਗਰੋਂ ਅੱਧੇ ਘੰਟੇ ਤੱਕ ਬਿਠਾ ਕੇ ਰੱਖਿਆ ਗਿਆ ਤੇ ਫੇਰ ਘਰ ਤੋਰਿਆ ਗਿਆ। ਇਸ ਟ੍ਰਾਇਲ ‘ਚ 28 ਦਿਨਾਂ ਮਗਰੋਂ ਦੂਜੀ ਡੋਜ਼ ਦਿੱਤੀ ਜਾਣੀ ਹੈ।

ਸੀਰਮ ਇੰਸਟੀਚਿਊਟ ਦੇ ਨਾਲ ਚੱਲ ਰਹੇ ਇਸ ਟ੍ਰਾਇਲ ਨੂੰ ਪੀ. ਜੀ. ਆਈ. ਨੇ ਨਵੰਬਰ ਤੱਕ ਪੂਰਾ ਕਰਨਾ ਹੈ।  ਪੀ.ਜੀ.ਆਈ. ਦੇ ਡਾਕਟਰਾਂ ਅਨੁਸਾਰ ਅਜੇ ਤੱਕ 450 ਤੋਂ ਜ਼ਿਆਦਾ ਸਿਹਤਮੰਦ ਲੋਕਾਂ ਨੇ ਇਸ ਟ੍ਰਾਇਲ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ।

Exit mobile version