ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਪਸ਼ਚਾਤਾਪ ਦਿਵਸ ਮਨਾਉਣ ਦਾ ਆਦੇਸ਼ ਦਿੱਤਾ ਹੈ…
ਕਰੀਬ ਪੌਣੇ ਦੋ ਸਦੀਆਂ ਪਹਿਲਾਂ ਰਾਜਾ ਹੀਰਾ ਸਿੰਘ ਡੋਗਰਾ ਵਲੋਂ ਆਪਣੇ ਹੀ ਸਿੱਖ ਭਰਾਵਾਂ ‘ਤੇ ਫੌਜਾਂ ਚਾੜ੍ਹ ਕੇ ਆਪਣੇ ਹੀ ਹਜ਼ਾਰਾਂ ਸਿੱਖ ਭਰਾਵਾਂ ਦਾ ਕਤਲ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਪਸ਼ਚਾਤਾਪ ਦਿਵਸ ਮਨਾਇਆ ਜਾ ਰਿਹਾ ਹੈ, ਮਹਾਰਾਜਾ ਰਣਜੀਤ ਸਿੰਘ ਦੇ 2 ਸਪੁੱਤਰਾਂ ਪ੍ਰਿੰਸ ਕਸ਼ਮੀਰ ਸਿੰਘ , ਪ੍ਰਿੰਸ ਪਿਸ਼ੋਰਾ ਸਿੰਘ ਅਤੇ ਸੰਤ ਬਾਬਾ ਬੀਰ ਸਿੰਘ ਨੋਰੰਗਾਬਾਦ ਸਮੇਤ ਹਜ਼ਾਰਾਂ ਸਿੱਖਾਂ ਦੇ ਕਤਲ ਦੀ ਹਿਰਦੇਵੇਦਕ ਘਟਨਾ ਵਾਪਰੀ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਪਸ਼ਚਾਤਾਪ ਦਿਵਸ ਮਨਾਉਣ ਦਾ ਆਦੇਸ਼ ਦਿੱਤਾ ਹੈ, ਇਸ ਸਬੰਧੀ ਸਿੱਖ ਪੰਥ ਵਲੋਂ ਆਉਣ ਵਾਲੀ 10 ਅਕਤੂਬਰ ਨੂੰ 176 ਵਰ੍ਹਿਆਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਸਮਾਗਮ ਕਰਵਾਇਆ ਜਾ ਰਿਹਾ ਹੈ। ਪੰਜ ਸਿੰਘ ਸਾਹਿਬਾਨ ਦੀ ਬੈਠਕ ‘ਚ ਫੈਸਲਾ ਕੀਤਾ ਗਿਆ ਸੀ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ 10 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਇਸ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ ਪਸ਼ਚਾਤਾਪ ਦਿਵਸ ਨੂੰ ਲੈ ਕੇ ਸਮੂਹ ਸਿੱਖ ਜਥੇਬੰਦੀਆਂ, ਤਖਤ ਸਾਹਿਬਾਨਾਂ, ਟਕਸਾਲਾਂ, ਸੰਪਰਦਾਵਾਂ , ਨਿਹੰਗ ਸਿੰਘ ਜਥੇਬੰਦੀਆਂ ਨੂੰ ਸੱਦੇ ਪੱਤਰ ਭੇਜੇ।