ਕੇਸ ‘ਚ ਮੁੱਖ ਮੁਲਜ਼ਮ ਰਿਆ ਚੱਕਰਵਰਤੀ ਅਤੇ ਉਸਦੇ ਭਰਾ ਸ਼ੌਵਿਕ ਦੇ ਡਰੱਗ ਡੀਲਰ ਨਾਲ ਕਨੈਕਸ਼ਨ ਮਿਲੇ ਹਨ…
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰੋਕੋਟਿਕਸ ਕੰਟਰੋਲਬਿਊਰੋ (NCB) ਕਾਫੀ ਐਕਟਿਵ ਹੈ। NCB ਨੂੰ ਜਾਂਚ ਦੌਰਾਨ ਸੁਸ਼ਾਂਤ ਸਿੰਘ ਕੇਸ ‘ਚ ਮੁੱਖ ਮੁਲਜ਼ਮ ਰਿਆ ਚੱਕਰਵਰਤੀ ਅਤੇ ਉਸਦੇ ਭਰਾ ਸ਼ੌਵਿਕ ਦੇ ਡਰੱਗ ਡੀਲਰ ਨਾਲ ਕਨੈਕਸ਼ਨ ਮਿਲੇ ਹਨ। ਜਿਸ ਤੋਂ ਬਾਅਦ ਜਾਂਚ ਪੜਤਾਲ ਲਈ NCB ਦੀ ਟੀਮ ਸਵੇਰੇ ਹੀ ਰਿਆ ਦੇ ਘਰ ਪਹੁੰਚ ਗਈ ਹੈ, ਰਿਆ ਚੱਕਰਵਰਤੀ ਦੇ ਘਰ ‘ਤੇ ਵੀ ਐੱਨ.ਸੀ.ਬੀ. ਦੀ ਰੇਡ ਚੱਲ ਰਹੀ ਹੈ।
ਡਰੱਗ ਐਂਗਲ ਦੀ ਜਾਂਚ ਕਰ ਰਹੀ ਐੱਨ.ਸੀ.ਬੀ. ਨੇਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੈਮੁਅਲ ਮਿਰਾਂਡਾ ਨੂੰ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਹਿਰਾਸਤ ‘ਚ ਲਿਆ ਹੈ। ਜਾਣਕਾਰੀ ਮੁਤਾਬਕ, ਸਵੇਰੇ 6.30 ਵਜੇ ਰਿਆ ਦੇ ਘਰ ਪਹੁੰਚੀ ਐੱਨ.ਸੀ.ਬੀ. ਦੀ ਟੀਮ ਇਥੇ ਮੋਬਾਇਲ, ਹਾਰਡ ਡਿਸਕ ਤੇ ਲੈਪਟਾਪ ਖੰਗਾਲ ਰਹੀ ਹੈ, ਰਿਆ ਅਤੇ ਸ਼ੌਵਿਕ ਦੇ ਵਟਸਐਪ ਚੈਟ ਤੋਂ ਖੁਲਾਸਾ ਹੋਇਆ ਕਿ ਰਿਆ ਸ਼ੌਵਿਕ ਨਾਲ ਡਰੱਗ ਮੰਗਣ ਬਾਰੇ ਗੱਲ ਕਰ ਰਹੀ ਹੈ। ਇਸ ਚੈਟ ‘ਚ ਰਿਆ ਆਪਣੇ ਭਰਾ ਤੋਂ ਡਰੱਗ ਦੀ ਮੰਗ ਕਰ ਰਹੀ ਹੈ।
ਰਿਆ ਇਸ ‘ਚ ਕਿਸੇ ਤੀਜੇ ਸ਼ਖ਼ਸ ਦਾ ਜ਼ਿਕਰ ਕਰ ਰਹੀ ਹੈ। ਰਿਆ ਕਹਿ ਰਹੀ ਹੈ ਕਿ ‘ਉਹ ਦਿਨ ‘ਚ ਚਾਰ ਪੀਂਦਾ ਹੈ। ਇਸ ਲਈ ਉਸ ਹਿਸਾਬ ਨਾਲ ਪਲਾਨ ਕਰਨਾ। ਫਿਰ ਸ਼ੌਵਿਕ ਬੋਲਦਾ ਹੈ, ਔਰ ਬਡ, ਕੀ ਉਸ ਨੂੰ ਚਾਹੀਦਾ ਹੈ? ਰਿਆ ਕਹਿੰਦੀ ਹੈ, ਹਾਂ, ਬਡ ਵੀ। ਸ਼ੌਵਿਕ ਕਹਿੰਦਾ ਹੈ ਕਿ ਅਸੀਂ 5 ਗ੍ਰਾਮ ਬਡ ਲਾ ਸਕਦੇ ਹਾਂ। ਇਸ ‘ਚ 20 ਸਿਗਰੇਟ ਬਣ ਸਕਦੀਆਂ ਹਨ, ਦੱਸ ਦੇਈਏ ਕਿ NCB ਨੂੰ ਸ਼ੋਵਿਕ ਚੱਕਰਵਰਤੀ ਦੇ ਵਟਸਐਪ ਚੈਟ ਤੋਂ ਜੈਦ ਵਿਲਾਤਰਾ ਨਾਂਅ ਦੇ ਡਰੱਗ ਡੀਲਰ ਦਾ ਪਤਾ ਲੱਗਾ ਹੈ। ਡਰੱਗ ਡੀਲਰ ਜੈਦ ਤੋਂ ਪੁੱਛਗਿਛ ਤੋਂ ਬਾਅਦ NCB ਨੇ ਅਬਦੁਲ ਬਾਸਿਤ ਪਰਿਹਾਰ ਅੱਬਾਸ ਅਤੇ ਕਰਨ ਨੂੰ ਗ੍ਰਿਫ਼ਤਾਰ ਕੀਤਾ। NCB ਨੇ ਵੀਰਵਾਰ ਜੈਦ ਵਿਲਾਤਰਾ ਨੂੰ ਕੋਰਟ ‘ਚ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ 7 ਦਿਨ ਦੀ NCB ਦੀ ਕਸਟਡੀ ‘ਚ ਭੇਜ ਦਿੱਤਾ ਗਿਆ ਹੈ।
Comment here