ਚੀਨ ਘੁਸਪੈਠ ਰਾਹੀਂ ਮੌਜੂਦਾ ਜ਼ਮੀਨੀ ਹਾਲਾਤ ਬਦਲਣਾ ਚਾਹੁੰਦਾ ਹੈ…
ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇਇਕ ਵਾਰ ਫ਼ਿਰ ਸਰਹੱਦ ‘ਤੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੂਰਬੀ ਲੱਦਾਖ ਦੇ ਪੈਂਗੋਂਗ ਝੀਲ ਇਲਾਕੇ ਦੇ ਨੇੜੇ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ 29-30 ਅਗਸਤ ਦੀ ਰਾਤ ਨੂੰ ਝੜਪ ਹੋਈ ਹੈ। ਚੀਨ ਘੁਸਪੈਠ ਰਾਹੀਂ ਮੌਜੂਦਾ ਜ਼ਮੀਨੀ ਹਾਲਾਤ ਬਦਲਣਾ ਚਾਹੁੰਦਾ ਹੈ, ਮਿਲੀ ਜਾਣਕਾਰੀ ਅਨੁਸਾਰ ਚੀਨੀ ਫੌਜ ਦੇ ਜਵਾਨਾਂ ਵਲੋਂ ਇੱਥੇ ਘੁਸਪੈਠ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਅਸਫਲ ਕਰ ਦਿੱਤਾ ਹੈ।
ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਚੀਨ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਨਾਕਾਮ ਕੀਤੀ, ਦੱਸਣਯੋਗ ਹੈ ਕਿ 29-30 ਅਗਸਤ ਦੀ ਰਾਤ ਨੂੰ ਚੀਨੀ ਫੌਜ ਦੇ ਜਵਾਨਾਂ ਨੇ ਪਿਛਲੀ ਮੀਟਿੰਗ ‘ਚ ਜਿਹੜਾ ਸਮਝੌਤਾ ਕੀਤਾ ਸੀ, ਉਸ ਨੂੰ ਤੋੜਿਆ ਅਤੇ ਪੂਰਬੀ ਲੱਦਾਖ ਦੇ ਕੋਲ ਹਾਲਾਤ ਬਦਲਣ ਦੀ ਕੋਸ਼ਿਸ਼ ਕਰਦਿਆਂ ਘੁਸਪੈਠ ਕੀਤੀ।
ਹਾਲਾਂਕਿ ਭਾਰਤੀ ਜਵਾਨਾਂ ਨੇ ਪੀ.ਐੱਲ ਏ. ਦੀ ਇਸ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਅਤੇ ਪੈਂਗੋਂਗ ਝੀਲ ਦੇ ਦੱਖਣੀ ਕਿਨਾਰੇ ‘ਤੇ ਹੀ ਚੀਨ ਫੌਜ ਨੂੰ ਘੁਸਪੈਠ ਤੋਂ ਰੋਕ ਦਿੱਤਾ, ਦੱਸ ਦੇਈਏ ਕਿ 15 ਜੂਨ ਦੀ ਰਾਤ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਵੀ ਭਾਰਤ ਅਤੇ ਚੀਨ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਝੜਪ ‘ਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਹਿੰਸਕ ਝੜਪ ਤੋਂ ਬਾਅਦ ਵੀ ਚੀਨ ਘੁਸਪੈਠ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ