ਸ਼ਹਿਰ ਦੀ ਜੀ.ਟੀ.ਬੀ. ਮਾਰਕੀਟ ਵਿਚ ਪਬੰਦੀ ਦੇ ਬਾਵਜੂਦ ਸਬਜੀ ਮੰਡੀ ਲਗਾਈ ਗਈ…
ਕੋਰੋਨਾ ਦਾ ਪ੍ਰਭਾਵ ਹੁਣ ਪੰਜਾਬ ਵਿਚ ਵੀ ਤੇਜੀ ਫੜਦਾ ਨਜ਼ਰ ਆ ਰਿਹਾ ਹੈ, ਇਸ ਦੇ ਨਾਲ ਹੀ ਜਿੱਥੇ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਪੂਰਨ ਤੌਰ ਤੇ ਵੀਕਐਂਡ ਲਾਕਡਾਊਨ ਜਾਰੀ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ, ਉੱਥੇ ਹੀ ਖੰਨਾ ਵਿਚ ਇੰਨਾਂ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਲਗਾਤਾਰ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਦੀਆਂ ਸਾਫ ਦੇਖਣ ਨੂੰ ਮਿਲੀਆਂ। ਸ਼ਹਿਰ ਦੀ ਜੀ.ਟੀ.ਬੀ. ਮਾਰਕੀਟ ਵਿਚ ਪਬੰਦੀ ਦੇ ਬਾਵਜੂਦ ਸਬਜੀ ਮੰਡੀ ਲਗਾਈ ਗਈ ਜਿੱਥੇ ਸੋਸ਼ਲ ਡਿਸਟੈਸਿੰਗ ਦੇ ਨਿਯਮ ਦੀਆ ਦੁਕਾਨਦਾਰਾਂ ਅਤੇ ਲੋਕਾਂ ਵੱਲੋ ਰੱਜ ਕੇ ਧਜੀਆਂ ਉਡਾਈਆਂ ਗਈਆਂ।
ਬਹੁਤ ਸਾਰੇ ਰੇਹੜੀਆਂ ਵਾਲੇ ਅਤੇ ਆਮ ਲੋਕ ਬਿਨਾਂ ਮਾਸਕ ਤੋਂ ਸਬਜੀ ਮੰਡੀ ਵਿਚ ਘੁੰਮਦੇ ਹੋਏ ਨਜਰ ਆਏ। ਮੀਡੀਆ ਵੱਲੋਂ ਦੁਕਾਨਦਾਰਾ ਨੂੰ ਸਵਾਲ ਪੁੁੱਛਣ ਤੇ ਕੀ ਅੱਜ ਮੰਡੀ ਖੋਲਣ ਦੀ ਇਜਾਜਤ ਹੈ ਜੇ ਹੈ ਤਾਂ ਕਿਸ ਦੀ ਇਜਾਜਤ ਨਾਲ ਅਤੇ ਤੁਸੀ ਬਿਨਾਂ ਮਾਸਕ ਦੇ ਹੀ ਆਪਣੀਆਂ ਦੁਕਾਨਾ ਤੇ ਖੜੇ ਹੋ ਤਾਂ ਉਲਟਾ ਦੁਕਾਨਦਾਰ ਮੀਡੀਆ ਨਾਲ ਹੀ ਬੱਤਮੀਜੀ ਤੇ ਉਤਰ ਆਏ ਅਤੇ ਨਿਊਜ਼ ਕਵਰ ਕਰਨ ਗਏ ਪੱਤਰਕਾਰਾਂ ਨਾਲ ਹੀ ਉਲਝਦੇ ਨਜਰ ਆਏ ਅਤੇ ਕੈਮਰਾ ਚਲਾਂਦੇ ਹੀ ਕਈ ਦੁਕਾਨਦਾਰਾਂ ਵੱਲੋਂ ਝੱਟਪੱਟ ਮਾਸਕ ਵੀ ਲਗਾ ਲਏ ਗਏ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਓਨਾ ਨੇ ਮੰਡੀ ਬੋਰਡ ਦੇ ਅਧਿਕਾਰੀ ਅਤੇ ਪ੍ਰਧਾਨ , ਸੈਕਟਰੀ ਆਦਿ ਤੋਂ ਪਰਮਿਸ਼ਨ ਲੀਤੀ ਹੈ। ਪਰ ਮਾਸਕ ਨਾ ਲਗਾਉਣ ਦਾ ਕਾਰਣ ਓਨਾ ਵਲੋਂ ਸਪਸ਼ਟ ਨਹੀਂ ਕੀਤਾ ਗਿਆ।
Comment here