ਉਸਦੇ ਪਿਤਾ ਸਤਨਾਮ ਸਿੰਘ ਦੀ ਕੋਰੋਨਾ ਰਿਪੋਰਟ ਪੋਸਿਟੀਵ ਆਈ ਹੈ…
ਮੋਗਾ ਦੇ ਭਿੰਡਰ ਕਲਾਂ ਦੀ ਹੋਣਹਾਰ ਟਿਕਟੋਕ ਸਟਾਰ ਨੂਰਪ੍ਰੀਤ ਉਰਫ ਨੂਰ ਜੋ ਕਿ ਆਪਣੇ ਟਿਕਟੋਕ ਵੀਡਿਓਜ਼ ਕਰਕੇ ਸੁਰਖੀਆਂ ਵਿਚ ਰਹੀ ਹੈ,ਉਸਦੀ ਅਤੇ ਉਸਦੇ ਪਿਤਾ ਸਤਨਾਮ ਸਿੰਘ ਦੀ ਕੋਰੋਨਾ ਰਿਪੋਰਟ ਪੋਸਿਟੀਵ ਆਈ ਹੈ। ਸਿਹਤ ਵਿਭਾਗ ਵਲੋਂ ਓਹਨਾ ਘਰ ਇਕ ਟੀਮ ਭੇਜੀ ਗਈ । ਇਸੀ ਦੌਰਾਨ ਜਦ ਡਾਕਟਰ ਜਸਕਰਨ ਸਿੰਘ ਤੇ ਓਹਨਾ ਦੀ ਟੀਮ ਨੂਰ ਦੇ ਘਰ ਪਹੁੰਚੀ ਤਾ ਮਾਮਲਾ ਗਰਮਾ ਗਿਆ ਸੀ। ਨੂਰ ਦੇ ਪਰਿਵਾਰ ਵਾਲੇ , ਉਸਦੀ ਮਾਂ ਤੇ ਰਿਸ਼ਤੇਦਾਰ ਡਾਕਟਰ ਨਾਲ ਗਈ ਟੀਮ ਨਾਲ ਬਹਿਸ ਪਏ।
ਘਰਦਿਆਂ ਦਾ ਕਹਿਣਾ ਹੈ ਕਿ ਜਦ ਬਾਕੀ ਪਰਿਵਾਰ ਵਾਲੇ ਤੇ ਟਿਕਟੋਕ ਟੀਮ ਕੋਰੋਨਾ ਨਕਾਰਾਤਮਕ ਆਏ ਹਨ ਤਾ ਨੂਰ ਦੀ ਰਿਪੋਰਟ ਕਿਵੇਂ ਪੋਸਟੀਵ ਹੋ ਸਕਦੀ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਓਹਨਾ ਨੂੰ ਨੂਰ ਦੀ ਕੋਰੋਨਾ ਪੋਸਿਟੀਵ ਦੇ ਰਿਪੋਰਟ ਦਿਖਾਈ ਜਾਵੇ। ਨੂਰ ਦੀ ਮਾਂ ਇਹ ਮਨਨ ਨੂੰ ਤਿਆਰ ਨਹੀਂ ਹੈ ਕਿ ਉਸਦੀ ਬੇਟੀ ਨੂਰਪ੍ਰੀਤ ਦੀ ਰਿਪੋਰਟ ਪੋਸਿਟਿਵ ਆਈ ਹੈ। ਓਥੇ ਹੀ ਡਾਕਟਰ ਟੀਮ ਨੇ ਇਸ ਉਪਰ ਕੋਈ ਸਫਾਈ ਨਹੀਂ ਦਿਤੀ। ਡਾਕਟਰ ਟੀਮ ਦਾ ਕਹਿਣਾ ਹੈ ਕਿ ਉਹ ਡੀ. ਸੀ. ਦੇ ਹੁਕਮ ਦਾ ਇੰਤਜ਼ਾਰ ਕਰਨਗੇ।
Comment here