ਸਮਾਗਮ ਵਿੱਚ ਡਾ: ਹਰਭਜਨ ਸਿੰਘ ਦੇ ਜੀਵਨ, ਸ਼ਖਸੀਅਤ, ਸਾਹਿਤਕ ਯੋਗਦਾਨ ਅਤੇ ਉਨ੍ਹਾਂ ਦੇ ਜੀਵਨ ਬਾਰੇ ਦਸਿਆ ਜਾਵੇਗਾ …
ਸਰਦਾਰ ਸੁਰਿੰਦਰ ਸਿੰਘ ਜੱਬਲ, ਪ੍ਰਧਾਨ ਗੁਰਦੁਆਰਾ ਸਾਹਿਬ ਬਰੁਕਸਾਈਡ ਅਤੇ ਸਰਦਾਰ ਜੈਤੇਗ ਸਿੰਘ ਅਨੰਤ ਸੰਸਥਾਪਕ ਹਰਦਰਸ਼ਨ ਇੰਟਰਨੈਸ਼ਨਲ ਮੈਮੋਰੀਅਲ ਟਰੱਸਟ ਕਨੇਡਾ ਨੇ ਅੱਜ ਐਲਾਨ ਕੀਤਾ ਹੈ ਕਿ ਆਧੁਨਿਕ ਪੰਜਾਬੀ ਕਵਿਤਾ ਅਤੇ ਪੰਜਾਬੀ ਸਮਾਜ ਸਕੂਲ, ਦਿੱਲੀ ਦੇ ਸੰਸਥਾਪਕ ਡਾ. ਹਰਭਜਨ ਸਿੰਘ ਦਾ ਸ਼ਤਾਬਦੀ ਸਮਾਰੋਹ 16 ਅਗਸਤ, 2020 (ਐਤਵਾਰ) ਨੂੰ ਸਰੀ ਦੇ ਗੁਰਦੁਆਰਾ ਸਾਹਿਬ ਬਰੁਕਸਾਈਡ ਵਿਖੇ ਸਾਂਝੇ ਤੌਰ ਤੇ ਮਨਾਇਆ ਜਾਵੇਗਾ।
ਸਮਾਗਮ ਵਿੱਚ ਡਾ: ਹਰਭਜਨ ਸਿੰਘ ਦੇ ਜੀਵਨ, ਸ਼ਖਸੀਅਤ, ਸਾਹਿਤਕ ਯੋਗਦਾਨ ਅਤੇ ਉਨ੍ਹਾਂ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਡਾ. ਹਰਭਜਨ ਸਿੰਘ ਇਕ ਬਹੁਪੱਖੀ ਵਿਦਿਅਕ ਅਤੇ ਪੰਜਾਬੀ, ਹਿੰਦੀ, ਅੰਗਰੇਜ਼ੀ, ਫ਼ਾਰਸੀ ਅਤੇ ਉਰਦੂ ਵਿਦਵਾਨ, ਯੋਗ ਅਧਿਆਪਕ ਅਤੇ ਆਲੋਚਕ ਸਨ। ਓਹਨਾ ਨੇ ਵੱਖ -ਵੱਖ ਵਿਸ਼ਿਆਂ ਤੇ 100 ਤੋਂ ਵੱਧ ਕਿਤਾਬਾਂ ਦੇ ਕੇ ਸਾਹਿਤਕ ਜਗਤ ਨੂੰ ਨਿਖਾਰਿਆ ਹੈ।
ਸਮਾਗਮ ਵਿੱਚ ਦੋ ਪੰਜਾਬੀ ਲੇਖਕਾਂ ਨੂੰ ਡਾ: ਹਰਭਜਨ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।ਡਾ: ਜਗਤਾਰ ਜੀਤ (ਡਾ. ਹਰਭਜਨ ਸਿੰਘ ਦਾ ਵਿਦਿਆਰਥੀ) ਦੀ ਇਕ ਕਿਤਾਬ ‘ਅਲਵਿਦਾ ਤੋਂ ਬਾਅਦ’ ਵੀ ਇਸੀ ਦੌਰਾਨ ਜਾਰੀ ਕੀਤੀ ਜਾਏਗੀ।
Comment here