Technology

Google ਦਾ ਵੱਡਾ ਐਲਾਨ, ਪੂਰੇ ਵਿਸ਼ਵ ‘ਚ ਅਗਲੇ ਸਾਲ ਜੂਨ 2021 ਤੱਕ ਘਰੋਂ ਕੰਮ ਕਰਨਗੇ ਕੰਪਨੀ ਦੇ ਕਰਮਚਾਰੀ

ਗੂਗਲ ਨੇ ਆਪਣੇ ਜ਼ਿਆਦਾਤਰ ਕਰਮਚਾਰੀਆਂ ਨੂੰ 30 ਜੂਨ 2021 ਤੱਕ ਘਰੋਂ ਕੰਮ ਕਰਨ ਲਈ ਕਿਹਾ ਹੈ।

ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਤਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਗੂਗਲ ਨੇ ਆਪਣੇ ਕਰਮਚਾਰੀਆਂ ਦੇ ਹਿੱਤ ‘ਚ ਵੱਡਾ ਫੈਸਲਾ ਲਿਆ ਹੈ। ਗੂਗਲ ਨੇ ਆਪਣੇ ਜ਼ਿਆਦਾਤਰ ਕਰਮਚਾਰੀਆਂ ਨੂੰ 30 ਜੂਨ 2021 ਤੱਕ ਘਰੋਂ ਕੰਮ ਕਰਨ ਲਈ ਕਿਹਾ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਸਾਰੇ ਕਰਮਚਾਰੀਆਂ ਨੂੰ ਜਾਰੀ ਈਮੇਲ ਵਿੱਚ ਕਿਹਾ ਹੈ ਕਿ ਉਹ ਸਾਰੇ 30 ਜੂਨ 2021 ਤੱਕ ਘਰੋਂ ਕੰਮ ਕਰ ਸਕਣਗੇ। ਗੂਗਲ ਅਤੇ ਉਸ ਦੀ ਮਲਕੀਅਤ ਵਾਲੀ ਕੰਪਨੀ ਅਲਫਾਬੇਟ ਇੰਕ ਦੇ ਦੁਨੀਆ ਭਰ ‘ਚ ਕਰੀਬ ਦੋ ਲੱਖ ਤੋਂ ਜ਼ਿਆਦਾ ਕਾਮੇਂ ਹਨ ।

ਇਨ੍ਹਾਂ ‘ਚੋਂ ਕਰੀਬ 5,000 ਕਾਮੇਂ ਭਾਰਤ ਦੇ ਹੀ ਹਨ। ਗੂਗਲ ਦੇ ਇਸ ਕਦਮ ਤੋਂ ਬਾਅਦ ਟੈਕ ਕੰਪਨੀਆਂ ਤੇ ਵੱਡੇ ਬਿਜਨੈੱਸਮੈਨ ਵੀ ਵਰਕ ਫਾਰਮ ਹੋਮ ਦੀ ਮਿਆਦ ਨੂੰ ਅੱਗੇ ਵਧਾ ਸਕਦੇ ਹਨ ਕਿਉਂਕਿ ਕਰਮਚਾਰੀਆਂ ਦੇ ਦਫ਼ਤਰ ‘ਚ ਵਾਪਸ ਆਉਣ ‘ਤੇ ਸੰਕ੍ਰਮਣ ਦਾ ਖ਼ਤਰਾ ਵੱਧ ਸਕਦਾ ਹੈ।ਹਾਲਾਂਕਿ ਵੱਖ-ਵੱਖ ਕੰਪਨੀਆਂ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਮਹੀਨਿਆਂ ‘ਚ ਹੌਲੀ-ਹੌਲੀ ਆਪਣੇ ਦਫ਼ਤਰ ਖੋਲ੍ਹ ਸਕਦੇ ਹਨ। ਦੂਜੇ ਪਾਸੇ ਟਵਿੱਟਰ ਨੇ ਕਿਹਾ ਹੈ ਕਿ ਉਹ ਆਪਣੇ ਸਾਰੇ ਕਰਮਚਾਰੀਆਂ ਨੂੰ ਬਿਨਾਂ ਕੋਈ ਸਮਾਂ ਤੈਅ ਕੀਤੇ ਘਰ ਤੋਂ ਕੰਮ ਕਰਨ ਦੀ ਮਨਜ਼ੂਰੀ ਦੇਵੇਗਾ।

Comment here

Verified by MonsterInsights