NationNews

ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਕਰੋਨਾ ਯੋਧਿਆਂ ਦਾ ਅੱਜ ਮਿਸ਼ਨ ਫਤਿਹ ਤਹਿਤ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ

ਸਨਮਾਨ ਸਮਾਰੋਹ ਵਿਚ ਐਸਐਮਓ ਡਾ. ਬਬਿਤਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਕ੍ਰਮਚਾਰੀ ਸ਼ਾਮਿਲ ਹੋਏ…

ਕਰੋਨਾ ਮਹਾਂਮਾਰੀ ਦੌਰਾਨ ਵੀ ਲਗਾਤਾਰ ਕੰਮ ਕਰਨ ਵਾਲੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਕਰੋਨਾ ਯੋਧਿਆਂ ਦਾ ਅੱਜ ਮਿਸ਼ਨ ਫਤਿਹ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਬਬਿਤਾ ਦੀ ਅਗਵਾਈ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ। ਸਨਮਾਨ ਸਮਾਰੋਹ ਵਿਚ ਐਸਐਮਓ ਡਾ. ਬਬਿਤਾ ਤੋਂ ਇਲਾਵਾ, ਜਿਲ੍ਹਾ ਡੈਂਟਲ ਅਫਸਰ ਡਾ. ਅਨੀਤਾ ਕਟਾਰੀਆ, ਜਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂੰ, ਮੈਡੀਕਲ ਅਫਸਰ ਡਾ. ਰਾਜਨਦੀਪ ਟੁਟੇਜਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਕ੍ਰਮਚਾਰੀ ਸ਼ਾਮਿਲ ਹੋਏ।

ਜਾਣਕਾਰੀ ਦਿੰਦਿਆਂ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਮੀਤ ਸਿੰਘ ਅਤੇ ਐਸਆਈ ਸੁਮਨ ਕੁਮਾਰ ਨੇ ਦਸਿਆ ਕਿ ਪੀਐਚਸੀ ਜੰਡਵਾਲਾ ਭੀਮੇਸ਼ਾਹ ਅਧੀਨ ਮੂਹਰਲੀ ਕਤਾਰ ਦੇ ਕਰੋਨਾ ਯੋਧਿਆਂ ਦੇ ਸਨਮਾਨ ਲਈ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਘੁਬਾਇਆ ਦੇ ਕਮਿਊਨਿਟੀ ਹਾਲ ਵਿਚ ਐਸਐਮਓ ਡਾ. ਬਬਿਤਾ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਵਿਚ ਜਿਲ੍ਹਾ ਡੈਂਟਲ ਅਫਸਰ ਡਾ. ਅਨੀਤਾ ਕਟਾਰੀਆ, ਅਨਿਲ ਧਾਮੂੰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਬਬੀਤਾ, ਡਾ. ਕਟਾਰੀਆ, ਸ਼ੀ ਧਾਮੂੰ, ਡਾ. ਰਾਜਨਦੀਪ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਕ੍ਰਮਚਾਰੀਆਂ ਵੱਲੋਂ ਆਪਣੇ ਘਰ ਦੀ ਚਿੰਤਾਂ ਭੁੱਲ ਕੇ ਵਿਭਾਗ ਵਿਚ ਜੋ ਸੇਵਾਵਾਂ ਦਿਤੀਆਂ ਗਈਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਯੋਧਿਆਂ ਦੀ ਬਦੌਲਤ ਅੱਜ ਜਿਲਾ ਫਾਜ਼ਿਲਕਾ ਦੇ ਵਸਨੀਕ ਕਰੋਨਾ ਮੁਕਤ ਹਨ ਅਤੇ ਜਿਲ੍ਹੇ ਵਿਚ ਕਰੋਨਾ ਪੀੜਿਤਾਂ ਦੀ ਗਿਣਤੀ ਬਹੁਤ ਹੀ ਘੱਟ ਹੈ।ਉਨ੍ਹਾਂ ਕਿਹਾ ਕਿ ਅੱਜ ਬੇਸ਼ੱਕ ਜਿਲ੍ਹੇ ਵਿਚ ਕਰੋਨਾ ਮਰੀਜਾਂ ਦੀ ਗਿਣਤੀ ਘੱਟ ਹੈ ਅਤੇ ਜਿਲ੍ਹਾ ਫਾਜ਼ਿਲਕਾ ਗਰੀਨ ਜ਼ੋਨ ਵਿਚ ਹੈ ਪਰ ਇਹ ਗਰੀਨ ਜ਼ੋਨ ਨੂੰ ਬਰਕਰਾਰ ਰੱਖਣਾ ਜਿਆਦਾ ਜਰੂਰੀ ਹੈ।

Comment here

Verified by MonsterInsights