ਸਮਾਜ ਸੇਵੀ ਸੰਸਥਾ ਯੂਥ ਬਲੱਡ ਡੋਨੋਰਸ ਐਂਡ ਵੈਲਫੇਅਰ ਸੋਸਾਇਟੀ ਲੁਧਿਆਣਾ ਵਲੋਂ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ…
ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ਯੂਥ ਬਲੱਡ ਡੋਨੋਰਸ ਐਂਡ ਵੈਲਫੇਅਰ ਸੋਸਾਇਟੀ ਲੁਧਿਆਣਾ ਵਲੋਂ ਬੀਤੇ ਦਿਨ 12 ਜੁਲਾਈ ਨੂੰ ਗੁਰਦੁਆਰਾ ਸ਼ਹੀਦਾਂ ਸਿੰਘ ਸਭਾ ਰਾਹੋਂ ਰੋਡ ਵਿਖੇ ਇੱਕ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਇਹ ਕੈਂਪ ਸੰਸਥਾ ਦੇ ਇੱਕ ਨੌਜਵਾਨ ਸੇਵਾਦਾਰ ਮਨਪ੍ਰੀਤ ਸਿੰਘ ਮਨੀ ਜੋ ਕੇ ਪਿਛਲੇ ਦਿਨੀ ਇਕ ਹਾਦਸੇ ਵਿੱਚ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਸੀ,ਉਹਨਾਂ ਨੂੰ ਸਮਰਪਿਤ ਕਰਕੇ ਲਗਾਇਆ ਗਿਆ। ਇਸ ਕੈਂਪ ਵਿੱਚ ਵਿਧਾਇਕ ਸੰਜੇ ਤਲਵਾੜ ਜੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਨਿਤਿਨ ਟੰਡਨ ਜੀ ਨੇ ਵੀ ਖ਼ੂਨਦਾਨ ਕਰਨ ਵਾਲੇ ਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਕੈਂਪ ਵਿੱਚ ਸਭ ਦੇ ਸਹਿਯੋਗ ਨਾਲ 102 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜਿਸ ਵਿੱਚ ਅਲੱਗ ਅਲੱਗ ਧਰਮਾਂ ,ਔਰਤਾਂ ਅਤੇ ਇੱਕ ਅੰਗਹੀਣ ਵਿਅਕਤੀ ਵਲੋਂ ਵੀ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ ਗਿਆ। ਇਹ ਖੂਨ ਥੈਲੇਸੀਮਿਆ ਦੇ ਮਰੀਜ ਅਤੇ ਐਮਰਜੈਂਸੀ ਕੇਸਾਂ ਵਿੱਚ ਜੀਵਨਦਾਨ ਸਾਬਤ ਹੋਵੇਗਾ।
ਇਸ ਮੌਕੇ ਟੀਮ ਦੇ ਮੁੱਖ ਸੇਵਾਦਾਰ ਨਿਤਿਨ ਕੁਮਾਰ ਅਤੇ ਐਡਵੋਕੇਟ ਗੋਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਡੋਨਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਖ਼ੂਨਦਾਨ ਕਰਨ ਦੇ ਸ਼ਰੀਰ ਨੂੰ ਕੋਈ ਨੁਕਸਾਨ ਨਹੀਂ ਹੈ ਬਲਕਿ ਸ਼ਰੀਰ ਨੂੰ ਇਸਦਾ ਫਾਇਦਾ ਹੀ ਹੈ,ਨਾਲ ਹੀ ਕਿਸੇ ਦੀ ਜਿੰਦਗੀ ਬੱਚਦੀ ਹੀ ਹੈ। ਕੈਂਪ ਵਿੱਚ ਟੀਮ ਦੇ ਮੈਂਬਰ ਮਨਦੀਪ ਸਿੰਘ, ਕੁਲਵੰਤ ਸਿੰਘ, ਕੰਵਰਜੋਤ ਸਿੰਘ, ਰਜਿੰਦਰ ਸਿੰਘ, ਦਵਿੰਦਰ ਦਿਲਜਾਨ , ਅੰਕਿਤ,ਬਿੱਟੂ, ਗੂੰਜਣ, ਸਾਥੀਆਂ ਦਾ ਵਿਸ਼ੇਸ਼ ਸਾਥ ਅਤੇ ਯੋਗਦਾਨ ਰਿਹਾ।