ਪੰਜਾਬ ਸਰਕਾਰ ਇਸ ਤਰੀਕੇ ਨਾਲ ਕਰੇਗੀ ਵਿਦਿਆਰਥੀਆਂ ਨੂੰ ਪ੍ਰਮੋਟ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼ …
ਪੰਜਾਬ ਸਰਕਾਰ ਨੇ ਸਰਕਾਰੀ ਤੇ ਨਿੱਜੀ ਯੂਨੀਵਰਸਿਟੀਆਂ ‘ਚ ਇਮਤਿਹਾਨਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਦੂਰ ਕਰਦਿਆਂ ਕਿਹਾ ਕਿ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ‘ਚ ਇਮਤਿਹਾਨ ਨਹੀਂ ਹੋਣਗੇ। ਸਰਕਾਰ ਨੇ ਇਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਇਸ ਮੁਤਾਬਕ ਵਿਦਿਆਰਥੀਆਂ ਨੂੰ ਪਿਛਲੇ ਸਾਲ ਹੋਈ ਪ੍ਰੀਖਿਆ ਦੇ ਅੰਕ ਜਾਂ ਗ੍ਰੇਡ ਦੇ ਆਧਾਰ ‘ਤੇ ਹੀ ਪ੍ਰਮੋਟ ਕੀਤਾ ਜਾਵੇਗਾ।ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਡਿਗਰੀ ਡਿਪਲੋਮਾ ਦਿੱਤਾ ਜਾਵੇਗਾ।
ਵਿਦਿਆਰਥੀਆਂ ਨੂੰ ਅਗਲੀ ਕਲਾਸ ਜਾਂ ਸਮੈਸਟਰ ‘ਚ ਪ੍ਰਮੋਟ ਕੀਤਾ ਜਾਵੇਗਾ ਪਰ ਜਿਹੜੇ ਵਿਦਿਆਰਥੀਆਂ ਦੇ ਔਸਤ ਗ੍ਰੇਡ, ਅੰਕ ਜਾਂ CGPA ਘੱਟੋ-ਘੱਟ ਪਾਸ ਅੰਕਾਂ, ਗ੍ਰੇਡ ਜਾਂ CGPA ਤੋਂ ਘੱਟ ਹੈ, ਉਨ੍ਹਾਂ ਨੂੰ ਉਸ ਸਮੈਸਟਰ ਦੀ ਪ੍ਰੀਖਿਆ ਦੇਣੀ ਹੀ ਪਵੇਗੀ। ਇਸ ਤੋਂ ਬਾਅਦ ਹੀ ਉਨ੍ਹਾਂ ਡਿਗਰੀ ਦਿੱਤੀ ਜਾਵੇਗੀ। ਹਰ ਯੂਨੀਵਰਸਿਟੀ ਨੂੰ ਆਪਣੇ ਨਿਯਮਾਂ ਨੂੰ ਧਿਆਨ ‘ਚ ਰੱਖਦਿਆਂ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਦੀ ਆਗਿਆ ਹੈ।