NationNews

ਕੁਝ ਕਲਾਕਾਰਾਂ ਨੇ ਕਿਹਾ ਟਿਕਟੋਕ ਬੈਨ ਹੋਣ ਤੇ ਯੁਵਾ ਤਨਾਵ ਨਾ ਲੈਣ, ਸਗੋਂ ਆਪਣੇ ਟੈਲੇੰਟ ਤੇ ਕਮ ਕਰਨ

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਟਿਕਟੌਕ ਵਰਤਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਤਣਾਅ ਲੈਣ ਦੀ ਲੋੜ ਨਹੀਂ…

ਭਾਰਤ ਸਰਕਾਰ ਨੇ ਟਿਕਟੌਕ, ਪਬਜੀ, ਯੂਸੀ, ਹੈਲੋ, ਸ਼ੇਅਰਚੈਟ, ਸ਼ੇਅਰਇਟ ਸਣੇ 59 ਐਪਸ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਬਾਅਦ ਟਿਕਟੌਕ ਇੰਡੀਆ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਰਕਾਰ ਦੇ ਫੈਸਲੇ ਦਾ ਪਾਲਣ ਕਰਨ ਦੀ ਪ੍ਰਕਿਰਿਆ ਵਿੱਚ ਹਨ।

ਉਨ੍ਹਾਂ ਕਿਹਾ, “ਭਾਰਤ ਸਰਕਾਰ ਨੇ ਟਿਕਟੌਕ ਸਣੇ 59 ਐਪਜ਼ ‘ਤੇ ਪਾਬੰਦੀ ਦਾ ਫੈਸਲਾ ਕੀਤਾ ਹੈ। ਅਸੀਂ ਇਸ ਦੀ ਪਾਲਣਾ ਕਰਨ ਦੀ ਪ੍ਰਕਿਰਿਆ ਵਿੱਚ ਹਾਂ। ਸਾਨੂੰ ਸਬੰਧਤ ਸਰਕਾਰੀ ਵਿਭਾਗ ਨਾਲ ਗੱਲਬਾਤ ਕਰਨ ਦਾ ਸੱਦਾ ਮਿਲਿਆ ਹੈ ਤਾਂਕਿ ਸਪਸ਼ਟੀਕਰਨ ਦੇਈਏ।”

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਟਿਕਟੌਕ ਵਰਤਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਤਣਾਅ ਲੈਣ ਦੀ ਲੋੜ ਨਹੀਂ।ਉਨ੍ਹਾਂ ਨੇ ਇੰਸਟਾਗਰਾਮ ‘ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ, “ਟਿਕਟੌਕ ਬੈਨ ਹੋਣ ਦੀ ਖ਼ਬਰ ਆਈ ਹੈ ਪਰ ਕਿਸੇ ਨੇ ਤਣਾਅ ਨਹੀਂ ਲੈਣਾ। ਤੁਸੀਂ ਸਭ ਆਪਣਾ ਧਿਆਨ ਰੱਖੋ। ਟੈਲੰਟ ਕਦੇ ਲੁਕਿਆ ਨਹੀਂ ਰਹਿੰਦਾ, ਕੋਈ ਵੀ ਨਿਰਾਸ਼ ਨਾ ਹੋਵੇ, ਨਾ ਹੀ ਕੋਈ ਤਣਾਅ ਲਈਓ। ਅਸੀਂ ਆਪਣੀ ਫੌਜ ਦਾ ਸਮਰਥਨ ਕਰਨਾ ਹੈ।”

ਗੁਰਨਾਮ ਭੁੱਲਰ ਨੇ ਇੰਸਟਾਗਰਾਮ ‘ਤੇ ਕਿਹਾ, “ਨਵੇਂ ਕਲਾਕਾਰ ਜੋ ਮਿਹਨਤ ਕਰ ਰਹੇ ਹਨ, ਉਨ੍ਹਾਂ ਨੂੰ ਬਸ ਇੱਕੋ ਗੁਜ਼ਾਰਿਸ਼ ਹੈ ਕਿ ਕੋਈ ਡਿਪਰੈਸ਼ਨ ਜਾਂ ਟੈਨਸ਼ਨ ਵਿੱਚ ਨਾ ਆਵੇ। ਖੁਦ ‘ਤੇ ਮਿਹਨਤ ਕਰੋ, ਸਹੀ ਟੈਲੰਟ ਹਮੇਸ਼ਾ ਕਾਮਯਾਬ ਹੁੰਦਾ ਹਾ।”

Comment here

Verified by MonsterInsights